ਚਾਰੇ ਧਾਮਾਂ 'ਚ ਵਧਿਆ ਗਰਮੀ ਦਾ ਕਹਿਰ, ਬਦਰੀਨਾਥ ਅਤੇ ਕੇਦਾਰਨਾਥ ਤੋਂ ਮਾਰਚ ਮਹੀਨੇ ਹੀ ਗਾਇਬ ਹੋਈ ਬਰਫ਼

Monday, Apr 04, 2022 - 11:30 AM (IST)

ਦੇਹਰਾਦੂਨ- ਇਸ ਵਾਰ ਚਾਰੇ ਧਾਮਾਂ 'ਚ ਚੰਗੀ ਬਰਫ਼ਬਾਰੀ ਹੋਈ ਪਰ ਮੌਸਮ 'ਚ ਤਬਦੀਲੀ ਕਾਰਨ ਮਾਰਚ ਦੇ ਅੰਤ ਤੱਕ ਗਰਮੀ 'ਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਬਰਫ ਤੇਜ਼ੀ ਨਾਲ ਪਿਘਲ ਰਹੀ ਹੈ। ਸਥਿਤੀ ਇਹ ਹੈ ਕਿ ਬਦਰੀਨਾਥ ਧਾਮ ਬਰਫ਼ ਰਹਿਤ ਹੋ ਗਿਆ ਹੈ, ਜਦੋਂ ਕਿ ਪਿਛਲੇ ਸਾਲਾਂ ਤੱਕ ਇੱਥੇ ਇਸ ਸਮੇਂ ਚਾਰ ਫੁੱਟ ਬਰਫ਼ ਰਹਿੰਦੀ ਸੀ। ਉੱਥੇ ਹੀ ਕੇਦਾਰਨਾਥ ਧਾਮ 'ਚ ਕੰਪਲੈਕਸ ਤੋਂ ਬਰਫ਼ ਹਟਾਉਣ ਦੀ ਜ਼ਰੂਰਤ ਹੀ ਨਹੀਂ ਪਈ। ਇੱਥੇ ਵੀ ਬਰਫ਼ ਪਿਘਲ ਚੁਕੀ ਹੈ। ਜਦੋਂ ਕਿ ਗੰਗੋਤਰੀ ਅਤੇ ਯਮੁਨੋਤਰੀ 'ਚ ਥੋੜੀ ਬਰਫ਼ ਰਹਿ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਨਾ ਪਿਆ ਅਤੇ ਗਰਮੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਉੱਚੀਆਂ ਚੋਟੀਆਂ ਵੀ ਬਰਫ਼ ਰਹਿਤ ਹੋ ਜਾਣਗੀਆਂ।

ਫਰਵਰੀ ਮਹੀਨੇ 'ਚ ਬਦਰੀਨਾਥ 'ਚ 6 ਫੁੱਟ ਤੱਕ ਬਰਫ਼ ਪਈ ਸੀ
ਮਾਰਚ ਦੀ ਸ਼ੁਰੂਆਤ 'ਚ ਜਿੱਥੇ ਬਦਰੀਨਾਥ ਧਾਮ 'ਚ ਤਿੰਨ ਤੋਂ ਚਾਰ ਫੁੱਟ ਤੱਕ ਬਰਫ਼ਬਾਰੀ ਹੋਈ ਸੀ, ਉੱਥੇ ਹੀ ਕੁਝ ਥਾਵਾਂ 'ਤੇ ਥੋੜ੍ਹੀ ਜਿਹੀ ਬਰਫ਼ਬਾਰੀ ਹੋਈ। ਧਾਮ 'ਚ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ। ਬਦਰੀਨਾਥ ਦੇ ਤਪਤਕੁੰਡ, ਪਰਿਕਰਮਾ ਸਥਲ, ਬਦਰੀਨਾਥ ਕੰਪਲੈਕਸ ਅਤੇ ਆਸਥਾ ਮਾਰਗ 'ਤੇ ਬਰਫ਼ ਪੂਰੀ ਤਰ੍ਹਾਂ ਪਿਘਲ ਗਈ ਹੈ। ਵਿਜੇਲਕਸ਼ਮੀ ਚੌਕ ਅਤੇ ਮਾਨਾ ਰੋਡ 'ਤੇ ਵੀ ਬਰਫ਼ ਗਾਇਬ ਹੋ ਗਈ ਹੈ। ਬਦਰੀਨਾਥ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਦੇਸ਼ ਦੇ ਆਖਰੀ ਪਿੰਡ ਮਾਨਾ 'ਚ ਵੀ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ। ਬਦਰੀਨਾਥ ਦਾ ਬਾਮਣੀ ਪਿੰਡ ਬਰਫ਼ ਨਾਲ ਢੱਕਿਆ ਹੋਇਆ ਸੀ ਪਰ ਇੱਥੇ ਇਕ ਮਹੀਨੇ 'ਚ ਹੀ ਬਰਫ਼ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ। ਹਾਲਾਂਕਿ, ਹਨੂੰਮਾਨ ਚੱਟੀ ਤੋਂ ਪਰੇ, ਰਾਡਾਂਗ ਬੈਂਡ ਅਤੇ ਕੰਚਨ ਗੰਗਾ 'ਚ ਹਾਲੇ ਵੀ ਬਰਫ਼ ਬਦਰੀਨਾਥ ਹਾਈਵੇ ਤੱਕ ਫੈਲੀ ਹੋਈ ਹੈ। ਇੱਥੇ ਬੀ.ਆਰ.ਓ. (ਸਰਹੱਦੀ ਸੜਕ ਸੰਗਠਨ) ਵਲੋਂ ਬਰਫ਼ ਕੱਟ ਕੇ ਹਾਈਵੇਅ ਨੂੰ ਸੁਚਾਰੂ ਕੀਤਾ ਗਿਆ ਹੈ। ਹੁਣ ਆਈਸਬਰਗ ਵੀ ਤੇਜ਼ੀ ਨਾਲ ਪਿਘਲ ਰਹੇ ਹਨ।


DIsha

Content Editor

Related News