ਬੁਲੇਟ ਪਰੂਫ ਕੱਚ ਦੇ ਜਾਰ ''ਚ ਬੰਦ ਸੱਪ ਦਾ ਜ਼ਹਿਰ ਜ਼ਬਤ, ਕੀਮਤ ਜਾਣ ਹੋਵੋਗੇ ਹੈਰਾਨ

Monday, Oct 17, 2022 - 12:09 PM (IST)

ਬੁਲੇਟ ਪਰੂਫ ਕੱਚ ਦੇ ਜਾਰ ''ਚ ਬੰਦ ਸੱਪ ਦਾ ਜ਼ਹਿਰ ਜ਼ਬਤ, ਕੀਮਤ ਜਾਣ ਹੋਵੋਗੇ ਹੈਰਾਨ

ਸਿਲੀਗੁੜੀ- ਕਰਸਿਆਂਗ ਜੰਗਲਾਤ ਡਿਵੀਜ਼ਨ ਦੀ ਘੋਸ਼ਪੁਕੁਰ ਰੇਂਜ ਨੇ ਬੁਲੇਟ ਪਰੂਫ ਕੱਚ ਦੇ ਜਾਰ 'ਚ ਬੰਦ ਢਾਈ ਕਿਲੋ ਤੋਂ ਵੱਧ ਸੱਪ ਦੇ ਜ਼ਹਿਰ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਸ਼ਰਾਫਤ ਨੂੰ ਸੋਮਵਾਰ ਨੂੰ ਸਿਲੀਗੁੜੀ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜੰਗਲਾਤ ਵਿਭਾਗ ਦੋਸ਼ੀ ਨੂੰ ਰਿਮਾਂਡ 'ਤੇ ਲੈਣ ਦੀ ਤਿਆਰੀ 'ਚ ਹੈ। ਜ਼ਬਤ ਜ਼ਹਿਰ ਦੀ ਕੀਮਤ ਕਰੀਬ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਘੋਸ਼ਪੁਕੁਰ ਰੇਂਜ ਦੇ ਰੇਂਜਰ ਸੋਨਮ ਭੂਟੀਆ ਦੀ ਅਗਵਾਈ 'ਚ ਜੰਗਲਾਤ ਵਿਭਾਗ ਦੀ ਟੀਮ ਨੇ ਐਤਵਾਰ ਨੂੰ ਸਿਲੀਗੁੜੀ ਮਹਿਕਮਾ ਦੇ ਫਾਂਸੀਦੇਵਾ ਬਲਾਕ ਅਧੀਨ ਵਿਧਾਨ ਨਗਰ ਖੇਤਰ 'ਚ ਨਿਗਰਾਨੀ ਸ਼ੁਰੂ ਕੀਤੀ।

ਵਿਧਾਨ ਨਗਰ ਤੋਂ ਹੋ ਕੇ ਵਗਣ ਵਾਲੀ ਮਹਾਨੰਦਾ ਨਦੀ 'ਤੇ ਬਣੇ ਬਰਿੱਜ 'ਤੇ ਸ਼ਾਮ ਨੂੰ ਇਕ ਮੋਟਰਸਾਈਕਲ ਸਵਾਰ ਨਿਕਲਿਆ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ ਸੱਪ ਦੇ ਜ਼ਹਿਰ ਨਾਲ ਭਰਿਆ ਕੱਚ ਦਾ ਬੁਲੇਟ ਪਰੂਫ ਜਾਰ ਬਰਾਮਦ ਹੋਇਆ।ਵਾਈਲਡ ਲਾਈਫ਼ ਪ੍ਰੋਟੈਕਸ਼ਨ ਐਕਟ-1972 ਦੇ ਅਧੀਨ ਜੰਗਲਾਤ ਵਿਭਾਗ ਨੇ ਸੱਪ ਦੇ ਜ਼ਹਿਰ ਨਾਲ ਬਣੇ ਜਾਰ ਸਮੇਤ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਦੋਸ਼ੀ ਸ਼ਰਾਫ਼ਤ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜ਼ਬਤ ਜ਼ਹਿਰ ਕੋਬਰਾ ਦਾ ਹੈ।


author

DIsha

Content Editor

Related News