ਚੇਨਈ ਏਅਰਪੋਰਟ 'ਤੇ ਬੈਂਕਾਕ ਤੋਂ ਆਏ ਯਾਤਰੀ ਦੇ ਬੈਗ 'ਚੋਂ ਮਿਲੇ ਦੁਰਲੱਭ ਪ੍ਰਜਾਤੀ ਦੇ ਸੱਪ, ਬਾਂਦਰ ਤੇ ਕਛੂਏ, ਗ੍ਰਿਫਤਾਰ
Saturday, Aug 13, 2022 - 11:00 PM (IST)
ਚੇਨਈ-ਚੇਨਈ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ 11 ਅਗਸਤ ਨੂੰ ਟੀ.ਜੀ.-337 'ਚ ਬੈਂਕਾਕ ਤੋਂ ਆਉਣ ਵਾਲੇ ਯਾਤਰੀ ਪੈਕ ਨੂੰ ਰੋਕਿਆ ਅਤੇ ਜਦ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਸਾਰੇ ਹੈਰਾਨ ਰਹਿ ਗਏ। ਕਸਟਮ ਅਧਿਕਾਰੀਆਂ ਨੇ ਇਸ ਯਾਤਰੀ ਦੇ ਬੈਗ ਤੋਂ ਦੁਰਲੱਭ ਪ੍ਰਜਾਤੀ ਦੇ ਘਟੋ-ਘੱਟ 23 ਜਾਨਵਰ ਬਰਾਮਦ ਕੀਤੇ। ਬੈਂਕਾਕ ਤੋਂ ਆਏ ਇਸ ਯਾਤਰੀ ਦੇ ਬੈਗ 'ਚੋਂ 1 ਡੀਬ੍ਰੇਜਾ ਬਾਂਦਰ, 15 ਕਿੰਗ ਸਨੇਕ, 5 ਅਜਗਰ ਅਤੇ 2 ਕਛੂਏ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਇਨ੍ਹਾਂ ਸਾਰੇ ਜ਼ਿੰਦਾ ਜਾਨਵਾਰਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਇੰਪੋਰਟ ਕਰ ਰਿਹਾ ਸੀ।
ਇਹ ਵੀ ਪੜ੍ਹੋ : ਸਲਮਾਨ ਰਸ਼ਦੀ ਦੇ ਹਮਲਾਵਰ 'ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਲਾਏ ਗਏ ਦੋਸ਼
ਚੇਨਈ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਦੁਰਲੱਭ ਪ੍ਰਜਾਤੀ ਦੇ ਜਾਨਵਾਰਾਂ ਨੂੰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿੰਦਾ ਜਾਨਵਰਾਂ ਨੂੰ ਗੈਰ-ਕਾਨੂੰਨੀ ਤਰਕੇ ਨਾਲ ਇੰਪੋਰਟ ਕੀਤਾ ਗਿਆ ਸੀ, ਇਸ ਲਈ ਉਨ੍ਹਾਂ ਨੂੰ ਏ.ਕਿਉ.ਸੀ.ਐੱਸ. (ਐਨਿਮਲ ਕੁਆਰੰਟੀਨ ਅਤੇ ਸਰਟੀਫਿਕੇਸ਼ਨ ਸਰਟੀਫਿਕੇਟ) ਦੀ ਸਲਾਹ 'ਤੇ ਥਾਈ ਏਅਰਵੇਜ਼ ਰਾਹੀਂ ਉਨ੍ਹਾਂ ਦੇ ਮੂਲ ਦੇਸ਼ 'ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਾਕਿ : ਬਾਰੂਦੀ ਸੁਰੰਗ 'ਚ ਧਮਾਕੇ ਦੌਰਾਨ 3 ਲੋਕਾਂ ਦੀ ਮੌਤ ਤੇ 5 ਜ਼ਖਮੀ : ਪੁਲਸ
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜਿਸ ਦੇ ਬੈਗ 'ਚੋਂ ਇਹ ਜਾਨਵਰ ਮਿਲੇ ਹਨ ਉਸ ਯਾਤਰੀ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੈਂਕਾਕ ਦੇ ਸੁਵਰਨਭੂਮੀ ਏਅਰਪੋਰਟ 'ਤੇ 29 ਜੂਨ ਨੂੰ ਦੋ ਭਾਰਤੀ ਮਹਿਲਾਵਾਂ ਨੂੰ 109 ਜ਼ਿੰਦਾ ਜਾਨਵਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਦਨ 'ਚ ਬਿੱਲ ਪੇਸ਼, ਹਿਮਾਚਲ ਪ੍ਰਦੇਸ਼ 'ਚ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਤਾਂ ਹੋਵੇਗੀ 10 ਸਾਲ ਦੀ ਜੇਲ੍ਹ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ