ਭਾਜਪਾ ਦਫ਼ਤਰ ਦੇ ਕੰਪਲੈਕਸ ''ਚ ਆਇਆ ਸੱਪ, CM ਬੋਮਈ ਕਰ ਰਹੇ ਸਨ ਬੈਠਕ
Saturday, May 13, 2023 - 12:04 PM (IST)
ਕਰਨਾਟਕ- ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਸ਼ਨੀਵਾਰ ਸਵੇਰੇ ਮੁੱਖ ਮੰਤਰੀ ਬਸਵਰਾਜ ਬੋਮਈ ਸ਼ਿਗਗਾਂਵ 'ਚ ਭਾਜਪਾ ਕੈਂਪ ਦਫ਼ਤਰ ਕੰਪਲੈਕਸ ਪਹੁੰਚੇ। ਇਸ ਦੌਰਾਨ ਉੱਥੇ ਇਕ ਸੱਪ ਦੇਖਿਆ ਗਿਆ। ਬੋਮਈ ਸ਼ਿਗਗਾਂਵ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਚੌਥੀ ਵਾਰ ਆਪਣੀ ਸੀਟ ਬਰਕਰਾਰ ਰੱਖਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਾਂਗਰਸ ਦੇ ਯਾਸਿਰ ਅਹਿਮਦ ਖਾਨ ਪਠਾਨ ਅਤੇ ਜਨਤਾ ਦਲ (ਸੈਕੂਲਰ) ਦੇ ਸ਼ਸ਼ੀਧਰ ਚੰਨਬਸਪਾ ਯਾਲੀਗਰ ਖ਼ਿਲਾਫ਼ ਚੋਣ ਲੜੀ ਸੀ।
ਇਸ ਵਿਚ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਦੇ ਪੁੱਤ ਯਤਿੰਦਰ ਸਿੱਧਰਮਈਆ ਨੇ ਸ਼ਨੀਵਾਰ ਨੂੰ ਭਰੋਸਾ ਜਤਾਇਆ ਕਿ ਕਾਂਗਰਸ ਨੂੰ ਪੂਰਨ ਬਹੁਮਤ ਮਿਲੇਗਾ ਅਤੇ ਉਹ ਆਪਣੇ ਦਮ 'ਤੇ ਸੱਤਾ 'ਚ ਆਏਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰਨਾਟਕ ਦੇ ਹਿੱਤ ਲਈ ਉਨ੍ਹਾਂ ਦੇ ਪਿਤਾ ਨੂੰ ਮੁੱਖ ਮੰਤਰੀ ਬਣਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੂੰ ਸੂਬੇ 'ਚ ਪੂਰਨ ਬਹੁਮਤ ਮਿਲੇਗਾ ਅਤੇ ਉਨ੍ਹਾਂ ਦੇ ਪਿਤਾ ਵਰੁਣਾ ਚੋਣ ਖੇਤਰ 'ਚ ਵੱਡੇ ਅੰਤਰ ਨਾਲ ਜਿੱਤਣਗੇ।
