ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਮੁਹਿੰਮ: 50 ਦਿਨਾਂ ''ਚ 170 ਤੋਂ ਵੱਧ ਮਾਮਲੇ ਦਰਜ, 202 ਗ੍ਰਿਫ਼ਤਾਰ

Tuesday, Jun 02, 2026 - 05:43 PM (IST)

ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਮੁਹਿੰਮ: 50 ਦਿਨਾਂ ''ਚ 170 ਤੋਂ ਵੱਧ ਮਾਮਲੇ ਦਰਜ, 202 ਗ੍ਰਿਫ਼ਤਾਰ

ਜੰਮੂ- ਜੰਮੂ ਕਸ਼ਮੀਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਮੁਹਿੰਮ ਦੇ ਪਹਿਲੇ 50 ਦਿਨਾਂ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਦੇ ਅਧੀਨ 176 ਮਾਮਲੇ ਦਰਜ ਕੀਤੇ ਗਏ ਹਨ ਅਤੇ 202 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਮੂ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਜੋਗਿੰਦਰ ਸਿੰਘ ਨੇ ਕਿਹਾ ਕਿ ਗੁਪਤ ਜਾਣਕਾਰੀ ਜੁਟਾਉਣ, ਭਾਈਚਾਰਕ ਭਾਗੀਦਾਰੀ ਅਤੇ ਕਾਨੂੰਨੀ ਕਾਰਵਾਈ ਵਿਚਾਲੇ ਨਸ਼ੀਲੇ ਪਦਾਰਥਾਂ ਖ਼ਿਲਾਫ਼ ਪੁਲਸ ਦੀ ਕਦੇ ਬਰਦਾਸ਼ਤ ਨਾ ਕਰਨ ਦੀ (ਜ਼ੀਰੋ ਟਾਲਰੈਂਸ) ਨੀਤੀ ਕਾਰਨ ਨਸ਼ੇ ਦੇ ਖਤਰੇ 'ਤੇ ਰੋਕ ਲਗਾਉਣ 'ਚ ਮਹੱਤਵਪੂਰਨ ਸਫ਼ਲਤਾ ਮਿਲੀ ਹੈ।

ਉਨ੍ਹਾਂ ਦੱਸਿਆ ਕਿ 'ਨਸ਼ਾ ਮੁਕਤ ਜੰਮੂ ਕਸ਼ਮੀਰ ਮੁਹਿੰਮ' ਦੇ ਅਧੀਨ ਪੁਲਸ ਨੇ ਇਸ ਮਿਆਦ ਦੌਰਾਨ 16.60 ਕਰੋੜ ਰੁਪਏ ਮੁੱਲ ਦੀ 5.533 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ, ਜਿਸ ਨੂੰ ਆਮ ਤੌਰ 'ਤੇ 'ਚਿੱਟਾ' ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲਗਭਗ 87,000 ਰੁਪਏ ਮੁੱਲ ਦਾ 3.250 ਕਿਲੋਗ੍ਰਾਮ ਡੋਡਾ ਪੋਸਤ, ਕਰੀਬ 8.78 ਲੱਖ ਰੁਪਏ ਮੁੱਲ ਦਾ 29.267 ਕਿਲੋਗ੍ਰਾਮ ਗਾਂਜਾ ਅਤੇ ਲਗਭਗ 27,000 ਰੁਪਏ ਮੁੱਲ ਦੀ ਇਕ ਕਿਲੋਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਇਕ ਲੋੜੀਂਦੇ ਤਸਕਰ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਅਧੀਨ ਹਿਰਾਸਤ 'ਚ ਲਿਆ ਗਿਆ ਹੈ।


author

DIsha

Content Editor

Related News