ਜੰਮੂ ਕਸ਼ਮੀਰ : PoK ਤੋਂ ਭਾਰਤ ਆਇਆ ਨੌਜਵਾਨ ਫੜਿਆ ਗਿਆ
Saturday, Jun 13, 2026 - 01:10 PM (IST)
ਸ਼੍ਰੀਨਗਰ- ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਸੈਕਟਰ 'ਚ ਕੰਟਰੋਲ ਰੇਖਾ (ਐੱਲਓਸੀ) ਪਾਰ ਕਰਨ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ (ਪੀਓਕੇ) ਦੇ 19 ਸਾਲਾ ਇਕ ਨੌਜਵਾਨ ਨੂੰ ਫੜ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਮੁਜ਼ੱਫਰਾਬਾਦ ਦੇ ਰਹਿਣ ਵਾਲੇ ਇਸ ਘੁਸਪੈਠੀਏ ਦੀ ਪਛਾਣ ਅਸਦ ਖਾਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਾਸੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਦੇਖਿਆ ਅਤੇ ਬਾਅਦ 'ਚ ਫ਼ੌਜ ਦੇ ਜਵਾਨਾਂ ਨੂੰ ਸੌਂਪ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪਿਛਲੇ 2 ਹਫ਼ਤਿਆਂ 'ਚ ਕਸ਼ਮੀਰ 'ਚ ਐੱਲਓਸੀ ਕੋਲ ਪੀਓਕੇ ਤੋਂ ਆਇਆ ਇਹ ਦੂਜਾ ਘੁਸਪੈਠੀਆ ਹੈ, ਜਿਸ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੋਸ਼ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਹੋਈ ਗੱਲਬਾਤ ਤੋਂ ਬਾਅਦ ਕਿਸੇ ਦੇ ਪਿਆਰ 'ਚ ਪੈ ਕੇ ਇੱਥੇ ਆਇਆ ਸੀ। ਉਸ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਐੱਲਓਸੀ ਕੋਲ ਵਸੇ ਸਰਹੱਦੀ ਪਿੰਡ ਸਿਲੀਕੋਟ ਕੋਲ ਹਿਰਾਸਤ 'ਚ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
