NIA ਨੇ ਬਾਰਾਮੂਲਾ ''ਚ ਅੱਤਵਾਦ ਮਾਮਲੇ ਦੇ ਦੋਸ਼ੀ ਦੀ ਜ਼ਮੀਨ ਕੀਤੀ ਜ਼ਬਤ
Wednesday, Jun 17, 2026 - 02:27 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਰਾਸ਼ਟਰੀ ਜਾਂਚ ਬਿਊਰੋ (ਐੱਨਆਈਏ) ਨੇ ਬੁੱਧਵਾਰ ਨੂੰ ਗੈਰ-ਕਾਨੂੰਨੀ ਰੋਕਥਾਮ ਐਕਟ (ਯੂਏਪੀਏ) ਦੇ ਅਧੀਨ 2 ਜ਼ਮੀਨਾਂ ਜ਼ਬਤ ਕੀਤੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਕਨਿਸਪੋਰਾ 'ਚ 7.5 ਮਰਲਾ (2,050 ਵਰਗ ਫੁੱਟ) ਅਤੇ 6 ਮਰਲਾ (1,632 ਵਰਗ ਫੁੱਟ) ਦੀਆਂ 2 ਜ਼ਮੀਨਾਂ ਸ਼ਾਹੀਨ ਅਹਿਮਦ ਲੋਨ ਦੀਆਂ ਹਨ, ਜੋ 2020 'ਚ ਐੱਨਆਈਏ ਵਲੋਂ ਦਰਜ ਇਕ ਮਾਮਲੇ 'ਚ ਦੋਸ਼ੀ ਹੈ। ਅਧਿਕਾਰੀਆਂ ਅਨੁਸਾਰ, ਇਹ ਜ਼ਬਤੀ ਕਾਰਵਾਈ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀ ਧਾਰਾ 33 (1) ਦੇ ਅਧੀਨ ਜੰਮੂ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਲੋਂ ਜਾਰੀ ਆਦੇਸ਼ ਦੇ ਆਧਾਰ 'ਤੇ ਕੀਤੀ ਗਈ।
ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਅਤੇ ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਦੀ ਸ਼ਮੂਲੀਅਤ ਵਾਲੀ ਡੂੰਘੀ ਸਾਜਿਸ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਜ਼ਬਤੀ ਇਸੇ ਜਾਂਚ ਦਾ ਇਕ ਹਿੱਸਾ ਹੈ। ਐੱਨਆਈਏ ਅਨੁਸਾਰ, ਇਹ ਸਾਜਿਸ਼ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਰਚੀ ਗਈ ਸੀ। ਜਾਂਚ ਦਾ ਕੇਂਦਰ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ, ਅੱਤਵਾਦ ਲਈ ਪੈਸੇ ਜੁਟਾਉਣ (ਟੈਰਰ ਫੰਡਿੰਗ) ਅਤੇ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਅਤੇ ਸਾਬਕਾ ਪੁਲਸ ਡਿਪਟੀ ਸੁਪਰਡੈਂਟ (ਡੀਐੱਸਪੀ) ਦੇਵੇਂਦਰ ਸਿੰਘ ਦੀ ਗ੍ਰਿਫ਼ਤਾਰੀ ਨਾਲ ਜੁੜੇ ਮਾਮਲੇ ਹਨ। ਅਧਿਕਾਰੀਆਂ ਅਨੁਸਾਰ, ਜਾਂਚ ਏਜੰਸੀਆਂ ਇਨ੍ਹਾਂ ਸਾਰੇ ਪਹਿਲੂਆਂ ਦੀ ਡੂੰਘੀ ਜਾਂਚ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
