ਜੰਮੂ ਕਸ਼ਮੀਰ ਦੇ ਤੁਲਮੁੱਲਾ 'ਚ ਖੀਰ ਭਵਾਨੀ ਮੇਲੇ 'ਚ ਕਸ਼ਮੀਰੀ ਪੰਡਿਤਾਂ ਦੀ ਲੱਗੀ ਭਾਰੀ ਭੀੜ
Monday, Jun 22, 2026 - 11:55 AM (IST)
ਤੁਲਮੁੱਲਾ- ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ ਸਥਿਤ ਰਾਗਨਿਆ ਦੇਵੀ ਮੰਦਰ 'ਚ ਸੋਮਵਾਰ ਨੂੰ ਸਾਲਾਨਾ ਖੀਰ ਭਵਾਨੀ ਮੇਲੇ ਲਈ ਸੈਂਕੜੇ ਕਸ਼ਮੀਰੀ ਪੰਡਿਤ ਪਹੁੰਚੇ। ਮੰਦਰ ਕੰਪਲੈਕਸ ਅਤੇ ਤੀਰਥ ਸਥਾਨ ਵੱਲ ਜਾਣ ਵਾਲੇ ਰਸਤੇ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦੇਸ਼ ਭਰ ਤੋਂ ਸ਼ਰਧਾਲੂ 'ਜਯੇਸ਼ਠ ਅਸ਼ਟਮੀ' ਦੇ ਮੌਕੇ 'ਤੇ ਆਯੋਜਿਤ ਮੇਲੇ ਦਾ ਆਨੰਦ ਲੈਣ ਲਈ ਇਸ ਕਸ਼ਮੀਰੀ ਪਿੰਡ ਦੇ ਉੱਚੇ ਚਿਨਾਰ ਦਰੱਖਤਾਂ ਦੀ ਛਾਂ ਹੇਠ ਸਥਿਤ ਮੰਦਰ 'ਚ ਇਕੱਠੇ ਹੋਏ। ਸ਼ਰਧਾਲੂ ਨੰਗੇ ਪੈਰ, ਗੁਲਾਬ ਦੀਆਂ ਪੱਤੀਆਂ ਲੈ ਕੇ ਅਤੇ ਭਜਨ ਗਾਉਂਦੇ ਹੋਏ ਮੁੱਖ ਮੰਦਰ ਕੰਪਲੈਕਸ ਦੇ ਕਰੀਬ ਪਹੁੰਚਦੇ ਦਿਖਾਈ ਦਿੱਤੇ। ਸ਼ਰਧਾਲੂਆਂ ਨੇ ਮੰਦਰ 'ਚ ਮੱਥਾ ਟੇਕਿਆ। ਪੁਰਸ਼ ਸ਼ਰਧਾਲੂਆਂ ਨੇ ਮੰਦਰ ਦੇ ਨੇੜੇ ਵਗਦੀ ਨਦੀ 'ਚ ਇਸ਼ਨਾਨ ਕੀਤਾ।

ਮੰਦਰ ਕੰਪਲੈਕਸ ਦੇ ਅੰਦਰ ਸਥਿਤ ਪਵਿੱਤਰ ਝਰਨੇ 'ਤੇ ਸ਼ਰਧਾਲੂਆਂ ਨੇ 'ਖੀਰ' (ਚੌਲਾਂ ਦੀ ਖੀਰ') ਅਰਪਿਤ ਕਰ ਕੇ ਪੂਜਾ ਕੀਤੀ। ਮਾਨਤਾ ਹੈ ਕਿ ਮੰਦਰ ਦੇ ਹੇਠਾਂ ਵਗਣ ਵਾਲੇ ਪਵਿੱਤਰ ਝਰਨੇ ਦੇ ਪਾਣੀ ਦਾ ਰੰਗ ਘਾਟੀ ਦੇ ਹਾਲਾਤ ਦਾ ਸੰਕੇਤ ਦਿੰਦਾ ਹੈ। ਹਾਲਾਂਕਿ ਜ਼ਿਆਦਾਤਰ ਰੰਗਾਂ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਮੰਨਿਆ ਜਾਂਦਾ ਪਰ ਪਾਣੀ ਦਾ ਕਾਲਾ ਜਾਂ ਗੂੰੜ੍ਹਾ ਰੰਗ ਕਸ਼ਮੀਰ ਦੇ ਅਸ਼ੁੱਭ ਸਮੇਂ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਸਾਲ ਝਰਨੇ ਦਾ ਪਾਣੀ ਸਾਫ਼ ਅਤੇ ਦੁੱਧ ਵਰਗਾ ਸਫੈਦ ਦਿਖਾਈ ਦਿੱਥਆ। ਸ਼ਰਧਾਲੂਆਂ ਨੇ ਘਾਟੀ 'ਚ ਸ਼ਾਂਤੀ ਅਤੇ ਭਾਈਚਾਰੇ ਦੀ ਪ੍ਰਾਰਥਨਾ ਕੀਤੀ।

ਜੰਮੂ ਤੋਂ ਆਏ ਸ਼ਰਧਾਲੂ ਚਿਨਮਯ ਪੰਡਿਤ ਨੇ ਕਿਹਾ,''ਇਸ ਸਾਲ ਮੇਲੇ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਆਏ ਹਨ। ਮੈਂ ਪ੍ਰਾਰਥਨਾ ਕੀਤੀ ਕਿ ਦੇਵੀ ਸਾਰਿਆਂ ਨੂੰ ਖੁਸ਼ ਅਤੇ ਸੁਰੱਖਿਅਤ ਰੱਖੇ ਅਤੇ ਇੱਥੇ ਸ਼ਾਂਤੀ ਬਣੀ ਰਹੇ। ਸਥਾਨਕ ਲੋਕਾਂ ਨੇ ਨਾ ਸਿਰਫ਼ ਆਪਣੇ ਘਰ ਦੇ ਦਰਵਾਜ਼ੇ, ਸਗੋਂ ਆਪਣੇ ਦਿਲ ਵੀ ਆਉਣ ਵਾਲੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ। ਸਥਾਨਕ ਮੁਸਲਿਮ ਭਾਈਚਾਰੇ 'ਤੇ ਚਿਨਮਯ ਪੰਡਿਤ ਨੇ ਕਿਹਾ ਕਿ ਸਥਾਨਕ ਲੋਕ ਹਮੇਸ਼ਾ ਇਸ ਆਯੋਜਨ 'ਚ ਸਹਿਯੋਗ ਦਿੰਦੇ ਰਹੇ ਹਨ। ਉਨ੍ਹਾਂ ਕਿਹਾ,''ਹਰ ਪੱਧਰ 'ਤੇ ਸਥਾਨਕ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲਦਾ ਹੈ। ਉਹ ਬਹੁਤ ਸਹਿਯੋਗੀ ਹਨ।''

ਇਕ ਹੋਰ ਸ਼ਰਧਾਲੂ ਮਾਨਸੀ ਨੇ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ,"ਪ੍ਰਸ਼ਾਸਨ ਨੇ ਬਹੁਤ ਚੰਗੀ ਵਿਵਸਥਾ ਕੀਤੀ ਹੈ। ਸੁਰੱਖਿਆ ਪ੍ਰਬੰਧ ਸ਼ਾਨਦਾਰ ਹਨ। ਹਰ ਜਗ੍ਹਾ ਤਾਇਨਾਤ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਸੁਰੱਖਿਆ ਪ੍ਰਬੰਧ ਸ਼ਾਨਦਾਰ ਹਨ; ਸਾਨੂੰ ਕੋਈ ਡਰ ਮਹਿਸੂਸ ਨਹੀਂ ਹੋਇਆ। ਮਾਹੌਲ ਬਹੁਤ ਵਧੀਆ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
