ਕਠੂਆ ''ਚ ਫਰਜ਼ੀ ਆਈ. ਬੀ. ਅਧਿਕਾਰੀ ਚੜ੍ਹਿਆ ਪੁਲਸ ਅੜਿੱਕੇ, ਜਾਅਲੀ ਆਈ ਕਾਰਡ ਦਿਖਾ ਕੇ ਪਾਉਂਦਾ ਸੀ ਰੋਹਬ

Saturday, Jun 13, 2026 - 02:52 AM (IST)

ਕਠੂਆ ''ਚ ਫਰਜ਼ੀ ਆਈ. ਬੀ. ਅਧਿਕਾਰੀ ਚੜ੍ਹਿਆ ਪੁਲਸ ਅੜਿੱਕੇ, ਜਾਅਲੀ ਆਈ ਕਾਰਡ ਦਿਖਾ ਕੇ ਪਾਉਂਦਾ ਸੀ ਰੋਹਬ

ਜੰਮੂ (ਏਜੰਸੀ) : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ ਖੁਫੀਆ ਬਿਊਰੋ (ਆਈ. ਬੀ.) ਦਾ ਅਧਿਕਾਰੀ ਦੱਸਦਾ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਠੂਆ ਜ਼ਿਲ੍ਹੇ ਦੇ ਰਹਿਣ ਵਾਲੇ ਅੰਕੁਸ਼ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਤੀਜੇ ਦੀ ਸੜਕ ਹਾਦਸੇ 'ਚ ਮੌਤ, ਤੇਜ਼ ਰਫ਼ਤਾਰ ਬੱਸ ਨੇ ਮਾਰੀ ਟੱਕਰ

ਵਿਸ਼ੇਸ਼ ਸੂਚਨਾ ਮਿਲਣ ’ਤੇ ਪੁਲਸ ਨੇ ਸ਼ੁੱਕਰਵਾਰ ਸਵੇਰੇ ਦੋਪਹੀਆ ਵਾਹਨ ਤੋਂ ਜਾ ਰਹੇ ਸ਼ੱਕੀ ਵਿਅਕਤੀ ਨੂੰ ਰੋਕਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਸ ਦੇ ਕੋਲ ਮੌਜੂਦ ਪਛਾਣ ਪੱਤਰ ਫਰਜ਼ੀ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਲੋਕਾਂ ਨੂੰ ਖੁਦ ਨੂੰ ਖੁਫੀਆ ਬਿਊਰੋ ਦਾ ਅਧਿਕਾਰੀ ਦੱਸਦਾ ਸੀ। ਇਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News