ਸਮੱਗਲਰਾਂ ਨੇ ਬੰਗਲਾਦੇਸ਼ ਸਰਹੱਦ ਨੇੜੇ ਬੀ. ਐੱਸ. ਐੱਫ. ਦੇ ਜਵਾਨ ਨੂੰ ਗੋਲੀ ਮਾਰੀ

08/09/2022 9:42:32 AM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ 'ਚ ਬੰਗਲਾਦੇਸ਼ ਸਰਹੱਦ ਨੇੜੇ ਸੋਮਵਾਰ ਸ਼ਾਮ ਨੂੰ ਸਮੱਗਲਰਾਂ ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਜਵਾਨ ਸਤੀਸ਼ ਕੁਮਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੁਪਤ ਸੂਚਨਾ ’ਤੇ ਬੀ.ਐੱਸ.ਐੱਫ. ਦੀ ਟੀਮ ਨੇ ਛਪਰਾ ਇਲਾਕੇ ’ਚ ਇਕ ਰਿਹਾਇਸ਼ ’ਤੇ ਛਾਪਾ ਮਾਰਿਆ ਜਿੱਥੇ ਬੋਰੀਆਂ ’ਚ ਫੈਨਸੀਡੀਲ ਕਫ ਸਿਰਪ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ। ਤਲਾਸ਼ੀ ਦੌਰਾਨ 15-20 ਸਮੱਗਲਰਾਂ ਨੇ ਦੇਸੀ ਹਥਿਆਰਾਂ ਸਮੇਤ ਬੀ.ਐੱਸ.ਐੱਫ. ਟੀਮ ’ਤੇ ਗੋਲੀਬਾਰੀ ਕੀਤੀ। 

ਇਹ ਵੀ ਪੜ੍ਹੋ : ਦਿੱਲੀ : ਚਾਈਨੀਜ਼ ਡੋਰ ਨਾਲ 'ਫੂਡ ਡਿਲਿਵਰੀ' ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਿੱਛਿਓਂ ਆ ਰਹੀ ਗੱਡੀ ਨੇ ਕੁਚਲਿਆ

ਬੀ.ਐੱਸ.ਐੱਫ. ਨੇ ਇਕ ਬਿਆਨ 'ਚ ਕਿਹਾ,''ਤਲਾਸ਼ੀ ਦੌਰਾਨ ਕਰੀਬ 15-20 ਤਸਕਰਾਂ ਨੇ ਦੇਸੀ ਹਥਿਆਰਾਂ ਨਾਲ ਬੀ.ਐੱਸ.ਐੱਫ. ਦੀ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਬੀ.ਐੱਸ.ਐੱਪ. ਨੇ ਗੋਲੀਬਾਰੀ ਤੋਂ ਬਚਣ ਲਈ ਕਵਰ ਕੀਤਾ ਪਰ ਉੱਥੇ ਮੌਜੂਦ ਔਰਤਾਂ ਅਤੇ ਬੱਚਿਆਂ ਦੀ ਮੌਜੂਦਗੀ ਕਾਰਨ ਉਹ ਜਵਾਬੀ ਕਾਰਵਾਈ ਨਹੀਂ ਕਰ ਸਕੇ।'' ਬਿਆਨ 'ਚ ਕਿਹਾ ਗਿਆ,''ਗੋਲੀਬਾਰੀ 'ਚ ਬੀ.ਐੱਸ.ਐੱਫ. ਦਾ ਇਕ ਜਵਾਨ ਸਤੀਸ਼ ਕੁਮਾਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਛਪਰਾ ਦੇ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ।'' ਬਿਆਨ 'ਚ ਕਿਹਾ ਗਿਆ ਹੈ ਕਿ ਹਥਿਆਰਬੰਦ ਤਸਕਰ ਦੌੜਨ 'ਚ ਸਫ਼ਲ ਰਹੇ।

ਇਹ ਵੀ ਪੜ੍ਹੋ : ਹੁਣ ਮੋਬਾਇਲ ਸਨੈਚਿੰਗ ਨਹੀਂ ਕਰ ਸਕਣਗੇ ਚੋਰ, ਦਿੱਲੀ ਪੁਲਸ ਨੇ ਬਣਾਈ ਅਜਿਹੀ ਯੋਜਨਾ


DIsha

Content Editor

Related News