ਅਮੇਠੀ ਦੇ 2 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਕਰਵਾਏਗੀ ਸਮ੍ਰਿਤੀ ਇਰਾਨੀ

Saturday, Jan 27, 2024 - 01:09 PM (IST)

ਅਮੇਠੀ ਦੇ 2 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਕਰਵਾਏਗੀ ਸਮ੍ਰਿਤੀ ਇਰਾਨੀ

ਅਮੇਠੀ (ਭਾਸ਼ਾ)- ਕੇਂਦਰੀ ਮਹਿਲਾ ਅਤੇ ਬਾਲ ਵਿਕਾਸ, ਘੱਟ ਗਿਣਤੀ ਕਲਿਆਣ ਮੰਤਰੀ ਸਮ੍ਰਿਤੀ ਇਰਾਨੀ ਆਪਣੇ ਸੰਸਦੀ ਖੇਤਰ ਅਮੇਠੀ ਦੇ 2 ਲੱਖ ਤੋਂ ਵੱਧ ਲੋਕਾਂ ਨੂੰ ਅਯੁੱਧਿਆ ਧਾਮ 'ਚ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਕਰਵਾਏਗੀ। ਕੇਂਦਰੀ ਮੰਤਰੀ ਦੇ ਪ੍ਰਤੀਨਿਧੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਤਿੰਨ ਲੱਖ ਵੱਧ ਘਰਾਂ ਤੱਕ ਪ੍ਰਭੂ ਸ਼੍ਰੀਰਾਮ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰਸ਼ਾਦ ਪਹੁੰਚਾਉਣ ਦਾ ਟੀਚਾ ਯਕੀਨੀ ਕਰ ਕੇ ਘਰ-ਘਰ ਪ੍ਰਸ਼ਾਦ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਮੰਤਰੀ ਦੇ ਪ੍ਰਤੀਨਿਧੀ ਵਿਜੇ ਗੁਪਤਾ ਨੇ ਕਿਹਾ,''ਅਮੇਠੀ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਦੇ ਨਿਰਦੇਸ਼ 'ਤੇ ਉਤਥਾਨ ਸੇਵਾ ਸੰਸਥਾ ਵਲੋਂ ਅਮੇਠੀ ਸੰਸਦੀ ਖੇਤਰ ਦੇ ਤਿੰਨ ਲੱਖ ਪਰਿਵਾਰਾਂ ਤੱਕ ਪ੍ਰਭੂ ਸ਼੍ਰੀਰਾਮ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰਸ਼ਾਦ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।''

ਇਹ ਵੀ ਪੜ੍ਹੋ : ਗਣਤੰਤਰ ਦਿਵਸ 'ਤੇ ਰਾਮ ਮੰਦਰ 'ਚ ਉਮੜਿਆ ਸ਼ਰਧਾਲੂਆਂ ਦਾ ਇਕੱਠ, ਲੱਖਾਂ ਰਾਮ ਭਗਤਾਂ ਨੇ ਕੀਤੇ ਦਰਸ਼ਨ

ਉਨ੍ਹਾਂ ਕਿਹਾ,''ਫਰਵਰੀ ਦੇ ਪਹਿਲੇ ਹਫ਼ਤੇ ਸੰਸਦ ਖੇਤਰ ਦੇ 2 ਲੱਖ ਤੋਂ ਵੱਧ ਲੋਕਾਂ ਨੂੰ ਅਯੁੱਧਿਆ ਧਾਮ ਦੀ ਯਾਤਰਾ 'ਤੇ ਬੱਸ 'ਤੇ ਭੇਜਿਆ ਜਾਵੇਗਾ ਅਤੇ ਸਾਰਿਆਂ ਨੂੰ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਕਰਵਾਏ ਜਾਣਗੇ।'' ਗੁਪਤਾ ਨੇ ਦੱਸਿਆ ਕਿ ਪਹਿਲੇ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਅਯੁੱਧਿਆ ਧਾਮ ਦੀ ਯਾਤਰਾ ਕਰਵਾਉਣ ਦੀ ਯੋਜਨਾ ਸੀ ਪਰ ਮੰਗ ਨੂੰ ਦੇਖਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦਰਸ਼ਨ ਲਈ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ,''ਲੋੜ ਪੈਣ 'ਤੇ 2 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਵੀ ਦਰਸ਼ਨ ਕਰਵਾਏ ਜਾ ਸਕਦੇ ਹਨ। ਯਾਤਰਾ ਨੂੰ ਲੈ ਕੇ ਤਿਆਰੀਆਂ ਅੰਤਿਮ ਦੌਰ 'ਚ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News