ਮੈਂ ਐਕਟਰ ਰਹਿ ਚੁੱਕੀ ਹਾਂ, ਪ੍ਰਿਅੰਕਾ ਨਾਟਕ ਨਾ ਕਰੇ : ਸਮ੍ਰਿਤੀ ਈਰਾਨੀ

04/22/2019 8:17:49 PM

ਨਵੀਂ ਦਿੱਲੀ— ਲੋਕ ਸਭਾ ਚੋਣ 2019 ਦਾ ਸਿਆਸੀ ਜੰਗ ਚੋਟੀ 'ਤੇ ਹੈ। ਇਸ ਦੌਰਾਨ ਨੇਤਾਵਾਂ ਵਿਚਾਲੇ ਇਕ ਦੂਜੇ 'ਤੇ ਦੋਸ਼ ਲਗਾਉਣ ਦਾ ਸਿਆਸੀ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ 'ਤੇ ਅਮੇਠੀ 'ਚ ਜੂਤੀਆਂ ਵੰਡਣ ਦਾ ਦੋਸ਼ ਲਗਾਇਆ। ਇਸ 'ਤੇ ਪਲਟਵਾਰ ਕਰਦੇ ਹੋਏ ਅਮੇਠੀ ਤੋਂ ਉਮੀਦਵਾਰ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਮੈਂ ਅਦਾਕਾਰ ਰਹਿ ਚੁੱਕੀ ਹਾਂ ਇਸ ਲਈ ਪ੍ਰਿਅੰਕਾ ਮੇਰੇ ਸਾਹਮਣੇ ਐਕਟਿੰਗ ਨਾ ਹੀ ਕਰੇ ਤਾਂ ਬਿਹਕਰ ਹੈ। ਜਿਥੇ ਤਕ ਗੱਲ ਉਨ੍ਹਾਂ ਗਰੀਬ ਨਾਗਰਿਕਾਂ ਦੀ ਹੈ, ਜਿਨ੍ਹਾਂ ਨੂੰ ਪਹਿਨਣ ਲਈ ਜੂਤੀ ਨਹੀਂ ਸੀ ਤਾਂ ਕਿਰਪਾ ਕਰਕੇ ਜੇਕਰ ਪ੍ਰਿਅੰਕਾ ਗਾਂਧੀ ਨੂੰ ਥੋੜ੍ਹੀ ਜਿਹੀ ਵੀ ਸ਼ਰਮ ਹੈ ਤਾਂ ਖੁਦ ਜਾ ਕੇ ਦੇਖ ਲੈਣ ਕਿ ਸੱਤ ਕੀ ਹੈ।

ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੂ ਨੂੰ ਨੀਵਾਂ ਦਿਖਾਉਣ ਲਈ ਇਥੇ ਲੋਕਾਂ ਨੂੰ ਜੂੱਤੀਆਂ ਵੰਡ ਕੇ ਅਮੇਠੀ ਦਾ ਅਪਮਾਨ ਕੀਤਾ ਹੈ। ਪ੍ਰਿਅੰਕਾ ਨੇ ਅਮੇਠੀ 'ਚ ਇਕ ਨੁੱਕੜ ਸਭਾ 'ਚ ਕਿਹਾ ਕਿ ਸਮ੍ਰਿਤੀ ਜਨਤਾ ਨੂੰ ਝੂਠ ਬੋਲ ਰਹੀ ਹੈ ਕਿ ਰਾਹੁਲ ਅਮੇਠੀ ਨਹੀਂ ਆਉਂਦੇ। ਇਥੇ ਦੇ ਲੋਕਾਂ ਨੂੰ ਸੱਚਾਈ ਪਤਾ ਹੈ। ਜਨਤਾ ਇਹ ਵੀ ਜਾਣਦਾ ਹੈ ਕਿ ਕਿਸ ਦੇ ਦਿਲ 'ਚ ਅਮੇਠੀ ਹੈ ਅਤੇ ਕਿਸ ਦੇ ਦਿਨ 'ਚ ਨਹੀਂ।


Inder Prajapati

Content Editor

Related News