ਲਾੜੀ ਬਣਨ ਜਾ ਰਹੀ ਹੈ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ, 500 ਸਾਲ ਪੁਰਾਣੇ ਸ਼ਾਹੀ ਕਿਲ੍ਹੇ 'ਚ ਲਵੇਗੀ ਸੱਤ ਫੇਰੇ

Wednesday, Feb 08, 2023 - 02:09 PM (IST)

ਜੋਧਪੁਰ- ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਜ਼ੋਰਾਂ 'ਤੇ ਹੈ। ਫਿਲਮ ਇੰਡਸਟਰੀ ਵਿਚ ਇਕ ਤੋਂ ਬਾਅਦ ਇਕ ਲਗਾਤਾਰ ਕਈ ਜੋੜੇ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। 7 ਫਰਵਰੀ ਨੂੰ ਅਦਾਕਾਰਾ ਕਿਆਰਾ ਆਡਵਾਨੀ ਨੇ ਸਿਧਾਰਥ ਮਲਹੋਤਰਾ ਨਾਲ ਸੱਤ ਫੇਰੇ ਲਏ। ਉੱਥੇ ਹੀ ਹੁਣ ਟੀਵੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਵੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।

ਇਹ ਵੀ ਪੜ੍ਹੋ-  ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ', ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ

ਰਾਜਸਥਾਨ ਦੇ ਇਸ ਸ਼ਾਹੀ ਕਿਲ੍ਹੇ 'ਚ ਹੋਵੇਗਾ ਵਿਆਹ

ਸਮਰਿਤੀ ਇਰਾਨੀ ਦੀ ਧੀ ਨੈਸ਼ੇਲ ਦਾ ਵਿਆਹ ਵੀ ਰਾਜਸਥਾਨ ਦੇ ਖਿਮਸਰ ਕਿਲ੍ਹੇ 'ਚ ਹੋਵੇਗਾ, ਜਿਸ 'ਚ ਪਰਿਵਾਰ ਦੇ ਮੈਂਬਰ ਅਤੇ ਕਰੀਬੀ ਦੋਸਤ ਸ਼ਾਮਲ ਹੋਣਗੇ। ਰੇਤ ਦੇ ਟਿੱਬਿਆਂ ਨਾਲ ਘਿਰਿਆ ਖਿਮਸਰ ਕਿਲ੍ਹਾ ਹੁਣ ਭਾਜਪਾ ਆਗੂ ਗਜੇਂਦਰ ਸਿੰਘ ਦਾ ਵਿਰਾਸਤੀ ਹੋਟਲ ਹੈ। ਇਹ ਕਿਲ੍ਹਾ ਥਾਰ ਮਰੂਸਥਲ ਦੇ ਪੂਰਬੀ ਕਿਨਾਰੇ ਪੈਂਦਾ ਹੈ। ਇਸ ਕਿਲ੍ਹੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਇਕ ਪਾਸੇ ਰੇਗਿਸਤਾਨ ਤਾਂ ਦੂਜੇ ਪਾਸੇ ਝੀਲ ਹੈ।

PunjabKesari

ਪਹੁੰਚ ਚੁੱਕੀ ਹੈ ਸਮ੍ਰਿਤੀ ਇਰਾਨੀ

ਕੇਂਦਰੀ ਮੰਤਰੀ ਸਮਰਿਤੀ ਇਰਾਨੀ ਬੁੱਧਵਾਰ ਸਵੇਰੇ ਆਪਣੀ ਧੀ ਸ਼ੈਨੇਲ ਇਰਾਨੀ ਦੇ ਵਿਆਹ ਲਈ ਦਿੱਲੀ ਤੋਂ ਇੱਥੇ ਪਹੁੰਚੀ। ਜੋਧਪੁਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਮਰਿਤੀ ਇਰਾਨੀ ਸੜਕ ਰਾਹੀਂ ਨਾਗੌਰ ਲਈ ਰਵਾਨਾ ਹੋ ਗਈ। ਸ਼ੈਨੇਲ ਨੇ ਆਪਣੀ ਜ਼ਿੰਦਗੀ ਨੂੰ ਸੀਮਤ ਦਾਇਰੇ ਵਿਚ ਰੱਖਿਆ ਹੈ, ਇਸ ਲਈ ਉਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਸਮ੍ਰਿਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਸੰਬਰ 2021 ਵਿਚ ਜੋੜੇ ਦੀ ਮੰਗਣੀ ਦੀ ਖ਼ਬਰ ਸਾਂਝੀ ਕੀਤੀ।

ਇਹ ਵੀ ਪੜ੍ਹੋ- 65 ਸਾਲਾ ਸ਼ਖ਼ਸ ਨੇ 23 ਸਾਲਾ ਕੁੜੀ ਨਾਲ ਕਰਵਾਇਆ ਵਿਆਹ, 6 ਧੀਆਂ ਦਾ ਪਿਓ ਹੈ ਲਾੜਾ

PunjabKesari

ਅਰਜੁਨ ਭੱਲਾ ਨਾਲ ਹੋਵੇਗਾ ਵਿਆਹ

ਵਿਆਹ ਦਾ ਜਸ਼ਨ ਜੋਧਪੁਰ 'ਚ 7 ਤੋਂ 9 ਫਰਵਰੀ ਤੱਕ ਚੱਲਣ ਵਾਲਾ ਹੈ। ਸਮ੍ਰਿਤੀ ਇਰਾਨੀ ਆਪਣੀ ਧੀ ਦਾ ਵਿਆਹ ਐੱਨ. ਆਰ. ਆਈ. ਅਰਜੁਨ ਭੱਲਾ ਨਾਲ ਕਰ ਰਹੀ ਹੈ। ਅਰਜੁਨ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭੱਲਾ ਇਕ MBA ਡਿਗਰੀ ਧਾਰਕ ਹੈ। ਉਹ ਕੈਨੇਡਾ ਵਿਚ ਰਹਿੰਦਾ ਹੈ, ਉਸ ਦੇ ਪਰਿਵਾਰ 'ਚ ਮਾਤਾ-ਪਿਤਾ ਸੁਨੀਲ ਅਤੇ ਸ਼ਬੀਨਾ ਭੱਲਾ ਅਤੇ ਇੱਕ ਛੋਟਾ ਭਰਾ ਹੈ। ਰਿਪੋਰਟਾਂ ਮੁਤਾਬਕ ਭੱਲਾ ਨੇ ਕੈਨੇਡਾ ਦੇ ਓਨਟਾਰੀਓ 'ਚ ਸੇਂਟ ਰੌਬਰਟ ਕੈਥੋਲਿਕ ਹਾਈ ਸਕੂਲ ' ਆਪਣੀ ਸਕੂਲੀ ਪੜ੍ਹਾਈ ਕੀਤੀ। ਉਸ ਨੇ ਯੂਨਾਈਟਿਡ ਕਿੰਗਡਮ ਦੀ ਲੈਸਟਰ ਯੂਨੀਵਰਸਿਟੀ ਤੋਂ LLB ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ। ਪੇਸ਼ੇਵਰ ਤੋਂ ਭੱਲਾ ਐਪਲ ਇੰਕ ਸਮੇਤ ਕਈ ਕੰਪਨੀਆਂ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ-  ਜੰਮੂ: ਗੁਰੇਜ਼ ਘਾਟੀ ਦੇ ਬਰਫ਼ੀਲੇ ਇਲਾਕੇ ਤੋਂ 58 ਯਾਤਰੀਆਂ ਨੂੰ ਕੀਤਾ ਏਅਰਲਿਫਟ

PunjabKesari

ਪੇਸ਼ੇ ਤੋਂ ਵਕੀਲ ਹੈ ਸ਼ਨੇਲ ਇਰਾਨੀ

ਦੱਸ ਦੇਈਏ ਕਿ ਸ਼ਨੇਲ ਇਰਾਨੀ ਇਕ ਵਕੀਲ ਹੈ ਅਤੇ ਉਨ੍ਹਾਂ ਨੇ ਮੁੰਬਈ ਤੋਂ ਹੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ। ਉੱਚੇਰੀ ਸਿੱਖਿਆ ਲਈ ਸ਼ਨੇਲ ਅਮਰੀਕਾ ਗਈ ਅਤੇ ਜਾਰਜ ਟਾਊਨ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ।

PunjabKesari

ਦੱਸ ਦੇਈਏ ਕਿ ਸਮ੍ਰਿਤੀ ਇਰਾਨੀ ਦੇ ਤਿੰਨ ਬੱਚੇ ਸ਼ੈਨੇਲ, ਜ਼ੋਹਰ ਅਤੇ ਜ਼ੋਇਸ਼ ਹਨ। ਜ਼ੋਹਰ ਅਤੇ ਜ਼ੋਇਸ਼ ਸਮ੍ਰਿਤੀ ਅਤੇ ਉਸਦੇ ਪਤੀ ਜ਼ੁਬਿਨ ਇਰਾਨੀ ਦੇ ਬੱਚੇ ਹਨ, ਜਦਕਿ ਸ਼ੈਨੇਲ, ਮੋਨਾ ਇਰਾਨੀ ਨਾਲ ਉਸਦੇ ਪਹਿਲੇ ਵਿਆਹ ਤੋਂ ਜ਼ੁਬਿਨ ਦੀ ਧੀ ਹੈ।


Tanu

Content Editor

Related News