ਸਮਰਿਤੀ ਇਰਾਨੀ ਨੇ ਆਪਣਾ ਵਾਅਦਾ ਕੀਤਾ ਪੂਰਾ, ਅਮੇਠੀ ਦੀ ਧੀ ‘ਇਸਰੋ’ ਰਵਾਨਾ

Thursday, Jun 09, 2022 - 05:03 PM (IST)

ਸਮਰਿਤੀ ਇਰਾਨੀ ਨੇ ਆਪਣਾ ਵਾਅਦਾ ਕੀਤਾ ਪੂਰਾ, ਅਮੇਠੀ ਦੀ ਧੀ ‘ਇਸਰੋ’ ਰਵਾਨਾ

ਅਮੇਠੀ– ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਅਮੇਠੀ ਦੀ ਧੀ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਅਤੇ ਉਨ੍ਹਾਂ ਦੀ ਕੋਸ਼ਿਸ਼ ਨਾਲ ਵਿਦਿਆਰਥਣ ਨੀਤੂ ਮੌਰਿਆ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਵੀਰਵਾਰ ਨੂੰ ਰਵਾਨਾ ਹੋ ਗਈ। ਨੀਤੂ ਨੇ ਇਸਰੋ ਰਵਾਨਾ ਤੋਂ ਪਹਿਲਾਂ ਆਪਣੇ ਘਰ ਪੂਜਾ ਕੀਤੀ ਅੇਤ ਉਸ ਤੋਂ ਬਾਅਦ ਵਾਜਿਆਂ ਨਾਲ ਨੀਤੂ ਨੂੰ ਇਸਰੋ ਲਈ ਰਵਾਨਾ ਕੀਤਾ ਗਿਆ। ਜ਼ਿਕਰਯੋਗ ਹੈ ਕਿ 10 ਮਈ ਨੂੰ ਜ਼ਿਲ੍ਹੇ ਦੇ ਇਕ ਸਕੂਲ ਦੀ ਵਿਦਿਆਰਥਣ ਦੀ ਇਸਰੋ ਜਾਣ ਦੀ ਇੱਛਾ ’ਤੇ ਕੇਂਦਰੀ ਮੰਤਰੀ ਇਰਾਨੀ ਨੇ ਤੁਰੰਤ ਕਿਹਾ ਸੀ ਕਿ ਉਹ ਖ਼ੁਦ ਉਸ ਨੂੰ ਅਗਲੇ ਮਹੀਨੇ ਇਸਰੋ ਲੈ ਕੇ ਜਾਵੇਗੀ।

ਓਧਰ ਨੀਤੂ ਦੇ ਪਿਤਾ ਜਗ ਪ੍ਰਸਾਦ ਨੇ ਕਿਹਾ ਕਿ ਮੇਰੀ ਧੀ ਸੰਜੇ ਗਾਂਧੀ ਪਾਲੀਟੈਕਨੀਕਲ ’ਚ ਇਲੈਕਟ੍ਰਾਨਿਕ ਇੰਜੀਨੀਅਰ ਦੇ ਅੰਤਿਮ ਸਾਲ ਦੀ ਵਿਦਿਆਰਥਣ ਹੈ ਅਤੇ ਉਹ ਇਸਰੋ ਸਿਰਫ ਘੁੰਮਣ ਲਈ ਗਈ ਹੈ। ਉਸ ਦੀ ਇਸਰੋ ਵੇਖਣ ਦੀ ਇੱਛਾ ਸੀ, ਜਿਸ ਨੂੰ ਸੰਸਦ ਮੈਂਬਰ ਇਰਾਨੀ ਨੇ ਪੂਰਾ ਕਰ ਦਿੱਤਾ ਹੈ। 11 ਜੂਨ ਨੂੰ ਵਿਦਿਆਰਥਣ ਦੇ ਇਸਰੋ ਦੌਰੇ ਦੌਰਾਨ ਇਰਾਨੀ ਉਸ ਨਾਲ ਮੌਜੂਦ ਰਹੇਗੀ।

ਜ਼ਿਕਰਯੋਗ ਹੈ ਕਿ 10 ਮਈ ਨੂੰ ਗੌਰੀਗੰਜ ਵਿਧਾਨ ਸਭਾ ਖੇਤਰ ਦੇ ਦੁਰਗਨ ਭਵਾਨੀ ਧਾਮ ਦੇ ਨੇੜੇ ਇਕ ਨਿੱਜੀ ਸਿੱਖਿਆ ਸੰਸਥਾ ਦਾ ਉਦਘਾਟਨ ਕਰਨ ਪਹੁੰਚੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਜਦੋਂ ਜਗਦੀਸ਼ਪੁਰ ਦੀ ਵਿਦਿਆਰਥਣ ਨੀਤੂ ਮੌਰਿਆ ਨੂੰ ਟੈਬਲੇਟ ਦਿੰਦੇ ਹੋਏ ਪੁੱਛਿਆ ਸੀ, ‘‘ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ? ਤਾਂ ਨੀਤੂ ਨੇ ਕਿਹਾ ਸੀ ਕਿ ਮੈਂ ਇਸਰੋ ਜਾਣਾ ਚਾਹੁੰਦੀ ਹਾਂ ਅਤੇ ਵਿਗਿਆਨਕ ਬਣਨਾ ਚਾਹੁੰਦੀ ਹਾਂ। ਇਸ ’ਤੇ ਸਮਰਿਤੀ ਨੇ ਕਿਹਾ ਸੀ ਕਿ ਮੈਂ ਇਸ ਵਿਦਿਆਰਥਣ ਨੂੰ ਅਗਲੇ ਮਹੀਨੇ ਖ਼ੁਦ ਇਸਰੋ ਲੈ ਕੇ ਜਾਵਾਂਗੀ, ਜੋ ਵਾਅਦਾ ਅੱਜ ਪੂਰਾ ਕੀਤਾ ਗਿਆ ਹੈ।


 


author

Tanu

Content Editor

Related News