ਕੋਰੋਨਾ ਇਨ੍ਹਾਂ ਲੋਕਾਂ 'ਤੇ ਜ਼ਿਆਦਾ ਕਰਦੈ ਅਸਰ, 40-50 ਫੀਸਦੀ ਵੱਧ ਜਾਂਦੀ ਹੈ ਮੌਤ ਦੀ ਸੰਭਾਵਨਾ

Tuesday, Jun 01, 2021 - 05:16 AM (IST)

ਕੋਰੋਨਾ ਇਨ੍ਹਾਂ ਲੋਕਾਂ 'ਤੇ ਜ਼ਿਆਦਾ ਕਰਦੈ ਅਸਰ, 40-50 ਫੀਸਦੀ ਵੱਧ ਜਾਂਦੀ ਹੈ ਮੌਤ ਦੀ ਸੰਭਾਵਨਾ

ਨਵੀਂ ਦਿੱਲੀ - ਤੰਬਾਕੂਨੋਸ਼ੀ ਕਰਨ ਵਾਲਿਆਂ ਵਿੱਚ ਕਰੀਬ 40 ਤੋਂ 50 ਫੀਸਦੀ ਜ਼ਿਆਦਾ ਕੋਰੋਨਾ ਇਨਫੈਕਸ਼ਨ ਨਾਲ ਗੰਭੀਰ ਬੀਮਾਰੀਆਂ ਹੋਣ ਅਤੇ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਸਾਲ ਕਰੀਬ 13 ਲੱਖ ਲੋਕਾਂ ਦੀ ਮੌਤ ਤੰਬਾਕੂਨੋਸ਼ੀ ਦੇ ਚੱਲਦੇ ਹੁੰਦੀ ਹੈ, ਜਿਸ ਦਾ ਦੇਸ਼ ਦੇ ਵਿਕਾਸ 'ਤੇ ਸਾਮਾਜਿਕ-ਆਰਥਿਕ ਰੂਪ ਨਾਲ ਅਸਰ ਪੈਂਦਾ ਹੈ।

ਸਿਹਤ ਮੰਤਰਾਲਾ ਨੇ ਕਿਹਾ ਕਿ ਹਰਸ਼ਵਰਧਨ ਨੇ ਇਹ ਟਿੱਪਣੀ ਵਰਲਡ ਨੋ ਟੋਬੈਕੋ ਡੇਅ ਦੇ ਇੱਕ ਪ੍ਰੋਗਰਾਮ ਦੀ ਪ੍ਰਧਾਨਗੀ ਦੌਰਾਨ ਕਹੀ। ਇਸ ਦੇ ਨਾਲ ਹੀ ਉੱਥੇ ਮੌਜੂਦ ਲੋਕਾਂ ਨੇ ਤੰਬਾਕੂ ਤੋਂ ਦੂਰ ਰਹਿਣ ਨੂੰ ਲੈ ਕੇ ਪ੍ਰਣ ਲੈਣ ਨੂੰ ਕਿਹਾ।

ਇਹ ਵੀ ਪੜ੍ਹੋ- ਭਾਰਤ 'ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਨਾਮ

ਉਨ੍ਹਾਂ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਚੱਲਦੇ ਤੰਬਾਕੂ ਦੇ ਸੇਵਨ ਦਾ ਪ੍ਰਚਲਨ 2000-10 ਵਿੱਚ 34.6 ਫੀਸਦੀ ਤੋਂ ਘੱਟ ਕੇ 2017-17 ਵਿੱਚ 28.6 ਫੀਸਦੀ ਹੋ ਗਿਆ।

ਇੱਕ ਬਿਆਨ ਵਿੱਚ ਹਰਸ਼ਵਰਧਨ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਗਿਆ- ਭਾਰਤ ਵਿੱਚ ਹਰ ਸਾਲ ਤੰਬਾਕੂ ਦੇ ਸੇਵਨ ਨਾਲ 13 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਜਦੋਂ ਕਿ 3500 ਲੋਕਾਂ ਦੀ ਰੋਜ਼ਾਨਾ ਇਸ ਨਾਲ ਮੌਤ ਹੁੰਦੀ ਹੈ ਜਿਸ ਦਾ ਸਾਮਾਜਿਕ ਆਰਥਿਕ ਅਸਰ ਵਿਕਾਸ 'ਤੇ ਪੈਂਦਾ ਹੈ। ਤੰਬਾਕੂ ਨਾਲ ਮੌਤ ਅਤੇ ਲੋਕਾਂ ਦੀ ਸਿਹਤ ਤੋਂ ਇਲਾਵਾ ਇਸ ਦਾ ਪ੍ਰਭਾਵ ਦੇਸ਼ ਦੇ ਆਰਥਿਕ ਵਿਕਾਸ 'ਤੇ ਵੀ ਪੈਂਦਾ ਹੈ।

ਬਿਆਨ ਮੁਤਾਬਕ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤੰਬਾਕੂਨੋਸ਼ੀ ਕਰਣ ਵਾਲਿਆਂ ਵਿੱਚ 40 ਤੋਂ 50 ਫੀਸਦੀ ਵਿੱਚ ਕੋਵਿਡ-19 ਨਾਲ ਜ਼ਿਆਦਾ ਗੰਭੀਰ ਬੀਮਾਰੀਆਂ ਅਤੇ ਮੌਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਭਾਰਤ ਵਿੱਚ ਤੰਬਾਕੂ ਦੇ ਚੱਲਦੇ ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਅਤੇ ਮੌਤ ਦੀ ਵਜ੍ਹਾ ਨਾਲ ਆਰਥਿਕ ਸਥਿਤੀ 'ਤੇ 1.77 ਲੱਖ ਕਰੋੜ ਰੂਪਏ ਦਾ ਬੋਝ ਪੈਂਦਾ ਹੈ ਜੋ 1 ਫੀਸਦੀ ਜੀ.ਡੀ.ਪੀ. ਦੇ ਬਰਾਬਰ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News