ਤਾਮਿਲਨਾਡੂ ਦੇ ਇਕ ਹੋਟਲ ਮਾਲਕ ਦਾ ਦਾਅਵਾ- ਇਹ ਪਿਆਜ਼ ਖਾਓ, ਕੋਰੋਨਾ ਨੂੰ ਦੂਰ ਭਜਾਓ

02/03/2020 11:21:29 AM

ਤਾਮਿਲਨਾਡੂ— ਕੋਰੋਨਾ ਵਾਇਰਸ ਨਾਲ ਚੀਨ 'ਚ ਹਾਹਾਕਾਰ ਮਚੀ ਹੋਈ ਹੈ। ਵਾਇਰਸ ਨਾਲ ਚੀਨ 'ਚ ਹੁਣ ਤਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਦੇ 25 ਦੇਸ਼ਾਂ ਵਿਚ ਇਹ ਵਾਇਰਸ ਦਸਤਕ ਦੇ ਚੁੱਕਾ ਹੈ। ਇਸ ਵਾਇਰਸ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਹੈ। ਇਸ ਦਰਮਿਆਨ ਤਾਮਿਲਨਾਡੂ ਦੇ ਇਕ ਹੋਟਲ ਮਾਲਕ ਨੇ ਦਾਅਵਾ ਕੀਤਾ ਹੈ ਕਿ ਛੋਟੇ ਪਿਆਜ਼ ਖਾਣ ਨਾਲ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਹੋਟਲ ਮਾਲਕ ਨੇ ਕਿਹਾ ਕਿ ਉਸ ਨੇ ਆਪਣੇ ਹੋਟਲ 'ਚ ਗਾਹਕਾਂ ਨੂੰ ਛੋਟੇ ਪਿਆਜ਼ ਵਾਲਾ ਖਾਣਾ ਆਫਰ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਤਾਮਿਲਨਾਡੂ ਦੇ ਕਰਾਈਕੁਡੀ 'ਚ ਹੋਟਲ ਚਲਾਉਣ ਵਾਲੇ ਮਾਲਕ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਸੀਂ ਆਪਣੇ ਖਾਣੇ 'ਚ ਛੋਟੇ-ਛੋਟੇ ਪਿਆਜ਼ ਦੀ ਵਰਤੋਂ ਕਰੀਏ ਤਾਂ ਇਸ ਖਤਰਨਾਕ ਵਾਇਰਸ ਨੂੰ ਰੋਕ ਸਕਦੇ ਹਾਂ। 

PunjabKesari

ਜ਼ਾਹਰ ਜਿਹੀ ਗੱਲ ਹੈ ਕਿ ਜਦੋਂ ਪੂਰੀ ਦੁਨੀਆ ਵਿਚ ਇਸ ਵਾਇਰਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ, ਅਜਿਹੇ ਵਿਚ ਉਸ ਹੋਟਲ ਮਾਲਕ ਨੇ ਛੋਟੇ ਪਿਆਜ਼ ਦੀ ਵਰਤੋਂ ਨੂੰ ਲੈ ਕੇ ਜੋ ਗੱਲ ਆਖੀ ਹੈ ਉਸ 'ਤੇ ਗੌਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਹੋਟਲ ਮਾਲਕ ਦਾ ਦਾਅਵਾ ਸਿੱਧ ਮੈਡੀਸੀਨ ਸਿਸਟਮ ਦੇ ਮੁਤਾਬਕ ਛੋਟੇ ਪਿਆਜ਼ ਫਲੂ ਨਾਲ ਜੁੜੀਆਂ ਬੀਮਾਰੀਆਂ ਦੀ ਰੋਕਥਾਮ ਲਈ ਰੋਕ-ਪ੍ਰਤੀਰੋਧ ਦਾ ਕੰਮ ਕਰਦਾ ਹੈ। ਇੱਥੇ ਦੱਸ ਦੇਈਏ ਕਿ ਸਿੱਧ ਮੈਡੀਸੀਨ ਸਿਸਟਮ ਤਾਮਿਲਨਾਡੂ ਦੇ ਰਿਵਾਇਤ ਇਲਾਜਾਂ 'ਚ ਸ਼ਾਮਲ ਹੈ।

PunjabKesari

ਜ਼ਿਕਰਯੋਗ ਹੈ ਕਿ ਭਾਰਤ 'ਚ ਹੁਣ ਤਕ ਕੇਰਲ ਵਿਚ ਦੋ ਲੋਕਾਂ 'ਚ ਇਸ ਖਤਰਨਾਕ ਵਾਇਰਸ ਦੇ ਲੱਛਣ ਪਾਏ ਗਏ ਹਨ। ਉਨ੍ਹਾਂ ਦੋਹਾਂ ਵਿਚੋਂ ਇਕ ਚੀਨ ਦੇ ਵੁਹਾਨ 'ਚ ਪੜ੍ਹਾਈ ਕਰ ਰਿਹਾ ਸੀ ਅਤੇ ਦੂਜਾ ਚੀਨ ਆਉਂਦਾ-ਜਾਂਦਾ ਰਹਿੰਦਾ ਸੀ। ਚੀਨ ਵਿਚ ਫੈਲਿਆ ਇਹ ਵਾਇਰਸ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ, ਜਿਸ 'ਚ ਹੁਣ ਤਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਦੇ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਇਸ ਨੂੰ ਗਲੋਬਲ ਮਹਾਮਾਰੀ ਐਲਾਨ ਕਰ ਦਿੱਤਾ ਹੈ। 


Tanu

Content Editor

Related News