ਚੀਨ ’ਚ ਬਣੇ ਛੋਟੇ ਡਰੋਨ ਨਸ਼ੀਲੇ ਪਦਾਰਥ ਲੈ ਕੇ ਭਾਰਤ ’ਚ ਹੋ ਰਹੇ ਹਨ ਦਾਖਲ : ਬੀ. ਐੱਸ. ਐੱਫ ਡਾਇਰੈਕਟਰ ਜਨਰਲ
Thursday, Dec 02, 2021 - 01:50 PM (IST)
ਨਵੀਂ ਦਿੱਲੀ (ਭਾਸ਼ਾ)- ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੇ ਬਣੇ ਡਰੋਨ 95 ਫੀਸਦੀ ਮਾਮਲਿਆਂ ਵਿਚ ਨਸ਼ੀਲੇ ਪਦਾਰਥਾਂ ਨੂੰ ਸਰਹੱਦ ਪਾਰ ਤੋਂ ਪੰਜਾਬ ਅਤੇ ਜੰਮੂ ਦੇ ਖੇਤਰ ਵਿਚ ਲਿਜਾਂਦੇ ਹਨ। ਇਹ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਨਜਿੱਠਣ ਲਈ ਤਕਨਾਲੋਜੀ ਆਧਾਰਤ ਹੱਲ ਲੱਭੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ ਦੇਸ਼ ਦੀ ਪੱਛਮੀ ਸਰਹੱਦ ’ਤੇ ਇਸ ਸਾਲ ਹੁਣ ਤਕ ਘੱਟੋ-ਘੱਟ 67 ਡਰੋਨ ਦੇਖੇ ਗਏ ਹਨ।