4 ਘੰਟੇ ਸੌਂਦਾ ਹਾਂ ਅਤੇ 30 ਸਾਲ ਦੇ ਜਵਾਨ ਵਾਂਗ ਫਿੱਟ ਹਾਂ : ਪਵਾਰ

Sunday, Oct 13, 2019 - 12:31 AM (IST)

4 ਘੰਟੇ ਸੌਂਦਾ ਹਾਂ ਅਤੇ 30 ਸਾਲ ਦੇ ਜਵਾਨ ਵਾਂਗ ਫਿੱਟ ਹਾਂ : ਪਵਾਰ

ਮੁੰਬਈ— ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਮੇਰੀ ਉਮਰ 80 ਸਾਲ ਦੀ ਹੋ ਗਈ ਹੈ ਪਰ ਮੇਰਾ ਐਨਰਜੀ ਲੈਵਲ ਅੱਜ ਵੀ 30 ਸਾਲ ਦੇ ਨੌਜਵਾਨ ਵਾਂਗ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਫਿੱਟ ਅਤੇ ਜਵਾਨ ਹਾਂ। 24 ਘੰਟਿਆਂ 'ਚ ਸਿਰਫ 4 ਘੰਟੇ ਸੌਂਦਾ ਹਾਂ। ਸਵੇਰੇ ਜਲਦੀ ਹੀ ਉਠ ਜਾਂਦਾ ਹਾਂ ਅਤੇ ਦਿਨ ਵਿਚ ਘੱਟੋ-ਘੱਟ 5 ਬੈਠਕਾਂ ਵਿਚ ਹਿੱਸਾ ਲੈਂਦਾ ਹਾਂ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਆਰਟੀਕਲ-370 ਬਾਰੇ ਲਿਆ ਗਿਆ ਫੈਸਲਾ ਪ੍ਰਭਾਵਹੀਣ ਹੈ। ਇਸ ਦਾ ਅਸਰ ਵਿਧਾਨ ਸਭਾ ਦੀਆਂ ਚੋਣਾਂ 'ਤੇ ਨਹੀਂ ਪਵੇਗਾ। ਮਹਾਰਾਸ਼ਟਰ ਦੀ ਭਾਜਪਾ ਸਰਕਾਰ ਪੇਂਡੂਆਂ ਨਾਲ ਕੀਤੇ ਗਏ ਵਾਅਦੇ ਨਿਭਾਉਣ ਵਿਚ ਨਾਕਾਮ ਰਹੀ ਹੈ। ਇਸ ਕਾਰਣ ਪਿੰਡਾਂ ਦੇ ਲੋਕ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ 14 ਵਾਰ ਚੋਣ ਲੜੀ ਹੈ ਅਤੇ ਹਰ ਵਾਰ ਜਿੱਤੀ ਹੈ। ਮਹਾਰਾਸ਼ਟਰ ਦੇ ਲੋਕ ਤਬਦੀਲੀ ਚਾਹੁੰਦੇ ਹਨ। ਇਸ ਵਾਰ ਜ਼ਰੂਰ ਤਬਦੀਲੀ ਹੋਵੇਗੀ।


author

KamalJeet Singh

Content Editor

Related News