ਯੂ. ਪੀ. ''ਚ ਆਸਮਾਨੀ ਬਿਜਲੀ ਡਿੱਗਣ ਕਾਰਨ 26 ਲੋਕਾਂ ਦੀ ਮੌਤ

Saturday, Jun 09, 2018 - 09:59 PM (IST)

ਯੂ. ਪੀ. ''ਚ ਆਸਮਾਨੀ ਬਿਜਲੀ ਡਿੱਗਣ ਕਾਰਨ 26 ਲੋਕਾਂ ਦੀ ਮੌਤ

ਲਖਨਊਂ— ਮੌਸਮ 'ਚ ਤਬਦੀਲੀ ਆਉਣ ਕਾਰਨ ਦੇਸ਼ ਭਰ 'ਚ ਜਿਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ, ਉਥੇ ਹੀ ਇਸ ਕਾਰਨ ਕਈ ਲੋਕਾਂ ਨੂੰ ਜਾਨ ਵੀ ਗੁਆਉਣੀ ਪਈ ਹੈ। ਉੱਤਰ-ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ 'ਚ ਸ਼ੁੱਕਰਵਾਰ ਨੂੰ ਆਏ ਹਨ੍ਹੇਰੀ-ਤੂਫਾਨ ਅਤੇ ਆਸਮਾਨੀ ਬਿਜਲੀ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਜਿਸ 'ਤੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਲੋਕਾਂ ਦੀ ਮੌਤ 'ਤੇ ਦੁੱਖ ਜਤਾਇਆ ਹੈ। ਇਕ ਸਰਕਾਰੀ ਬੁਲਾਰੇ ਨੇ ਸ਼ਨੀਵਾਰ ਸ਼ਾਮ ਦੱਸਿਆ ਕਿ ਸ਼ੁੱਕਰਵਾਰ ਨੂੰ ਹਨੇਰੀ-ਤੂਫਾਨ ਅਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਪ੍ਰਦੇਸ਼ ਦੇ 11 ਪ੍ਰਭਾਵਿਤ ਜ਼ਿਲ੍ਹਿਆਂ 'ਚ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਪਸ਼ੂ ਵੀ ਮਾਰੇ ਗਏ ਹਨ। ਇਨ੍ਹਾਂ 'ਚ ਜੌਨਪੁਰ ਅਤੇ ਸੁਲਤਾਨਪੁਰ 'ਚ 5-5, ਚੰਦੌਲੀ ਅਤੇ ਬਹਿਰਾਈਚ 'ਚ 3-3, ਮਿਰਜਾਪੁਰ, ਸੀਤਾਪੁਰ, ਅਮੇਠੀ ਅਤੇ ਪ੍ਰਤਾਪਗੜ੍ਹ 'ਚ ਇਕ-ਇਕ, ਉਨਾਵ 'ਚ ਚਾਰ ਅਤੇ ਰਾਏਬਰੇਲੀ 'ਚ 2 ਲੋਕਾਂ ਦੀ ਮੌਤ ਹੋਈ ਹੈ।
ਇਸ ਤਰ੍ਹਾਂ ਕਨੌਜ 'ਚ 3 ਅਤੇ ਚੰਦੌਲੀ 'ਚ ਇਕ ਪਸ਼ੂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮੁੱਖ ਮੰਤਰੀ ਯੋਗੀ ਅਦਿਤਿਨਾਥ ਨੇ ਹਨੇਰੀ-ਤੂਫਾਨ ਅਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਕੁੱਝ ਜ਼ਿਲਿਆਂ 'ਚ ਹੋਈ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ। ਉਨ੍ਹਾਂ ਨੇ ਸੰਬੰਧਿਤ ਜ਼ਿਲਿਆਂ ਦੇ ਜ਼ਿਲਾ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਅੱਜ ਹੀ ਰਾਹਤ ਪਹੁੰਚਾਉਣ ਦੇ ਹੁਕਮ ਦਿੱਤੇ ਹਨ।
 


Related News