ਸ਼੍ਰੀ ਜਗਨਨਾਥ ਮੰਦਰ ਅੰਦਰ ਫੋਨ ਲਿਜਾਣ 'ਤੇ ਪਾਬੰਦੀ, ਜਾਣੋ ਵਜ੍ਹਾ

Thursday, Dec 08, 2022 - 02:13 PM (IST)

ਸ਼੍ਰੀ ਜਗਨਨਾਥ ਮੰਦਰ ਅੰਦਰ ਫੋਨ ਲਿਜਾਣ 'ਤੇ ਪਾਬੰਦੀ, ਜਾਣੋ ਵਜ੍ਹਾ

ਪੁਰੀ (ਵਾਰਤਾ)- ਸ਼੍ਰੀ ਜਗਗਨਾਥ ਮੰਦਰ ਪ੍ਰਸ਼ਾਸਨ (ਐੱਸ.ਜੇ.ਟੀ.ਏ.) ਨੇ ਮੰਦਰ ਦੇ ਅੰਦਰ ਸਮਾਰਟ ਫੋਨ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਦਰ ਪ੍ਰਸ਼ਾਸਨ ਵਲੋਂ ਪਾਸ ਇਕ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਨਾ ਤਾਂ ਭਗਤਾਂ ਅਤੇ ਨਾ ਹੀ ਸੇਵਕਾਂ ਨੂੰ ਸਮਾਰਟ ਫੋਨ ਲਿਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਐੱਸ.ਜੇ.ਟੀ.ਏ. ਦੇ ਮੁੱਖ ਪ੍ਰਸ਼ਾਸਕ ਵੀਰ ਵਿਕਰਮ ਯਾਦਵ ਨੇ ਕਿਹਾ ਕਿ ਜਗਨਨਾਥ ਮੰਦਰ ਦੇ ਪੁਲਸ ਕਮਾਂਡਰ ਅਧਿਕਾਰਤ ਸੰਚਾਰ ਲਈ ਸਿਰਫ਼ ਇਕ ਐਂਡਰਾਇਡ ਫੋਨ ਦਾ ਇਸਤੇਮਾਲ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਨੂੰ ਆਮ ਗੈਰ ਐਂਡਰਾਇਡ ਮੋਬਾਇਲ ਫੋਨ ਨਾਲ ਮਨਜ਼ੂਰੀ ਦਿੱਤੀ ਜਾਵੇਗੀ।

ਸੂਤਰਾਂ ਨੇ ਕਿਹਾ ਕਿ ਮੰਦਰ ਦੇ ਇਸ ਪ੍ਰਸਤਾਵ ਨੂੰ 15 ਦਸੰਬਰ ਹੋਣ ਵਾਲੀ ਮੰਦਰ ਪ੍ਰਬੰਧ ਕਮੇਟੀ ਦੀ ਬੈਠਕ 'ਚ ਰੱਖਿਆ ਜਾਵੇਗਾ। ਯਾਦਵ ਨੇ ਕਿਹਾ ਪ੍ਰਬੰਧ ਕਮੇਟੀ 'ਚ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਕ ਜਨਵਰੀ ਤੋਂ ਪਾਬੰਦੀ ਪ੍ਰਭਾਵੀ ਹੋ ਜਾਵੇਗੀ। ਇਹ ਆਦੇਸ਼ ਕਈ ਭਗਤਾਂ ਵਲੋਂ ਚੋਰੀ-ਚੋਰੀ ਤਸਵੀਰਾਂ ਲੈਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਤੋਂ ਬਾਅਦ ਆਇਆ ਹੈ। ਉਨ੍ਹਾਂ 'ਚੋਂ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਦਾਲਤ 'ਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ।


author

DIsha

Content Editor

Related News