ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ''ਚ 6ਵਾਂ ਦੋਸ਼ੀ ਮਹੇਸ਼ ਗ੍ਰਿਫ਼ਤਾਰ, 7 ਦਿਨ ਦੀ ਪੁਲਸ ਹਿਰਾਸਤ ''ਚ ਭੇਜਿਆ ਗਿਆ

Saturday, Dec 16, 2023 - 05:34 PM (IST)

ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ''ਚ 6ਵਾਂ ਦੋਸ਼ੀ ਮਹੇਸ਼ ਗ੍ਰਿਫ਼ਤਾਰ, 7 ਦਿਨ ਦੀ ਪੁਲਸ ਹਿਰਾਸਤ ''ਚ ਭੇਜਿਆ ਗਿਆ

ਨਵੀਂ ਦਿੱਲੀ- ਸੰਸਦ ਦੀ ਸੁਰੱਖਿਆ ਵਿਚ 13 ਦਸੰਬਰ ਨੂੰ ਕੁਤਾਹੀ ਮਾਮਲੇ 'ਚ 6ਵੇਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਦੀ ਪਛਾਣ ਮਹੇਸ਼ ਕੁਮਾਵਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਜ਼ਿਸ਼ ਵਿਚ ਮਹੇਸ਼ ਪੂਰੀ ਤਰ੍ਹਾਂ ਸ਼ਾਮਲ ਸੀ। ਗ੍ਰਿਫ਼ਤਾਰੀ ਮਗਰੋਂ ਪੁਲਸ ਨੇ ਮਹੇਸ਼ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਦਿੱਲੀ ਪੁਲਸ ਨੇ ਦੋਸ਼ੀ ਤੋਂ ਪੁੱਛਗਿੱਛ ਲਈ 15 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਪਰ ਕੋਰਟ ਨੇ ਦੋਸ਼ੀ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ। 

ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਮਹੇਸ਼ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਵਲੋਂ ਬਣਾਏ ਗਏ 'ਭਗਤ ਸਿੰਘ ਫੈਨ ਕਲੱਬ ਪੇਜ਼' ਦਾ ਮੈਂਬਰ ਸੀ। ਇਹ ਪੇਜ਼ ਹੁਣ ਡਿਲੀਟ ਹੋ ਚੁੱਕਾ ਹੈ। ਅਧਿਕਾਰੀ ਨੇ ਦੱਸਿਆ ਕਿ ਮਹੇਸ਼ ਕੁਮਾਵਤ ਨੂੰ ਸਬੂਤ ਨਸ਼ਟ ਕਰਨ ਅਤੇ ਅਪਰਾਧਕ ਸਾਜ਼ਿਸ਼ ਰਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਮੁਤਾਬਕ ਪਿਛਲੇ 2 ਸਾਲ ਤੋਂ ਦੂਜੇ ਦੋਸ਼ੀਆਂ ਨਾਲ ਜੁੜਿਆ ਹੋਇਆ ਸੀ। ਉਹ ਸਾਜ਼ਿਸ਼ ਦਾ ਹਿੱਸਾ ਸੀ। ਉਹ ਮੁੱਖ ਦੋਸ਼ੀ ਲਲਿਤ ਝਾਅ ਨਾਲ ਮੋਬਾਇਲ ਫੋਨ ਅਤੇ ਸਬੂਤ ਨਸ਼ਟ ਕਰਨ ਦੇ ਕੰਮ 'ਚ ਸਰਗਰਮ ਸੀ।

 

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ

ਮਹੇਸ਼ ਰਾਜਸਥਾਨ ਦੇ ਨਾਗੌਰ ਦਾ ਰਹਿਣ ਵਾਲਾ ਹੈ। ਉਹ ਵੀ 13 ਦਸੰਬਰ ਨੂੰ ਹੀ ਦਿੱਲੀ ਆਇਆ ਸੀ। ਉਸੇ ਦਿਨ ਲੋਕ ਸਭਾ ਦੇ ਚੈਂਬਰ ਵਿਚ ਦੋ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ। ਬਾਅਦ ਵਿਚ ਦੋਹਾਂ ਨੇ ਆਪਣੇ ਬੂਟ ਵਿਚ ਲੁਕਾ ਕੇ ਲਿਆਂਦੇ ਗਏ ਸਮੋਕ ਕੇਨ ਤੋਂ ਧੂੰਆਂ ਛੱਡਿਆ ਸੀ। ਜਿਸ ਨਾਲ ਲੋਕ ਸਭਾ ਦਾ ਚੈਂਬਰ ਪੂਰੀ ਤਰ੍ਹਾਂ ਪੀਲੇ ਰੰਗ ਨਾਲ ਧੂੰਆਂ-ਧੂੰਆਂ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News