ਅਮਰੀਕਾ ਦੇ 6 ਮੈਂਬਰਾਂ ਨੇ ਭਾਰਤੀ ਰਾਜਦੂਤ ਨੂੰ ਕਿਹਾ, ''ਵਿਦੇਸ਼ੀ ਪੱਤਰਕਾਰਾਂ ਨੂੰ ਕਸ਼ਮੀਰ ਜਾਣ ਦਿੱਤਾ ਜਾਵੇ''

10/26/2019 10:19:18 PM

ਵਾਸ਼ਿੰਗਟਨ - ਅਮਰੀਕਾ ਦੇ 6 ਸੰਸਦ ਮੈਂਬਰ ਨੇ ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਅਤੇ ਵਿਦੇਸ਼ੀ ਪੱਤਰਕਾਰਾਂ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਅਮਰੀਕੀ ਸੰਸਦ ਮੈਂਬਰਾਂ ਨੇ ਆਪਣੀ ਚਿੱਠੀ 'ਚ ਦਾਅਵਾ ਕੀਤਾ ਹੈ ਕਿ ਕਸ਼ਮੀਰ ਘਾਟੀ ਨੂੰ ਲੈ ਕੇ ਭਾਰਤ ਵੱਲੋਂ ਜੋ ਤਸਵੀਰ ਪੇਸ਼ ਕੀਤੀ ਜਾ ਰਹੀ ਹੈ, ਉਹ ਉਨ੍ਹਾਂ ਦੇ ਸਹਿਯੋਗੀਆਂ ਦੀ ਦੱਸੀ ਸਥਿਤੀ ਤੋਂ ਅਲੱਗ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤੀ ਰਾਜਦੂਤ ਨੂੰ ਆਖਿਆ ਹੈ ਕਿ ਕਸ਼ਮੀਰ 'ਚ ਸਿਆਸੀ ਅਤੇ ਆਰਥਿਕ ਸਥਿਰਤਾ ਦਾ ਰੋਡਮੈਪ ਤਿਆਰ ਕੀਤਾ ਜਾਵੇ। ਚਿੱਠੀ 'ਚ ਸਾਰੀਆਂ ਸਿਆਸੀ ਬੰਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸ਼੍ਰਿੰਗਲਾ ਨੇ 16 ਅਕਤੂਬਰ ਨੂੰ ਅਮਰੀਕੀ ਸੰਸਦ ਮੈਂਬਰ ਨੂੰ ਜੰਮੂ ਕਸ਼ਮੀਰ ਦੀ ਸਥਿਤੀ ਦੇ ਬਾਰੇ 'ਚ ਗੱਲਬਾਤ ਕੀਤੀ ਸੀ।

ਕਸ਼ਮੀਰ ਨਹੀਂ ਪਹੁੰਚ ਪਾ ਰਹੇ ਵਿਦੇਸ਼ੀ ਪੱਤਰਕਾਰ
ਵਿਦੇਸ਼ ਮੰਤਰਾਲੇ 'ਚ ਦੱਖਣੀ-ਮੱਧ ਏਸ਼ੀਆ ਮਾਮਲਿਆਂ ਦੀ ਸਹਾਇਕ ਮੰਤਰੀ ਐਲਿਸ ਜੀ ਵੇਲਸ ਨੇ ਆਖਿਆ ਹੈ ਕਿ ਪੱਤਰਕਾਰਾਂ ਨੇ ਜੰਮੂ ਕਸ਼ਮੀਰ ਦੇ ਬਾਰੇ 'ਚ ਡੂੰਘਾਈ ਨਾਲ ਖਬਰਾਂ ਨਾਲ ਕਵਰ ਕੀਤੀਆਂ ਹਨ। ਉਨ੍ਹਾਂ ਆਖਿਆ ਹੈ ਕਿ ਅੰਤਰਰਾਸ਼ਟਰੀ ਰਿਪੋਰਟ ਅਹਿਮ ਹਨ ਪਰ ਸੁਰੱਖਿਆ ਕਾਰਨਾਂ ਲੱਗੀਆਂ ਪਾਬੰਦੀਆਂ ਦੇ ਕਾਰਨ ਕਸ਼ਮੀਰ ਜਾਣ 'ਚ ਪੱਤਰਕਾਰਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਮੰਨਦੇ ਹਾਂ ਕਿ ਸਹੀ ਮਾਇਨੇ 'ਚ ਪਾਰਦਰਸ਼ਿਤਾ ਉਦੋਂ ਹੋਵੇਗੀ ਜਦ ਪੱਤਰਕਾਰਾਂ ਅਤੇ ਕਾਂਗਰਸ ਮੈਂਬਰਾਂ (ਅਮਰੀਕੀ ਸੰਸਦ ਮੈਂਬਰ) ਨੂੰ ਇਸ ਖੇਤਰ 'ਚ ਸੁਤੰਤਰ ਰੂਪ ਤੋਂ ਜਾਣ ਦਿੱਤਾ ਜਾਵੇਗਾ।

ਇਨ੍ਹਾਂ 6 ਅਮਰੀਕੀ ਸੰਸਦ ਮੈਂਬਰਾਂ ਨੇ ਲਿਖੀ 'ਚ ਚਿੱਠੀ
ਚਿੱਠੀ ਲਿੱਖਣ ਵਾਲੇ ਸੰਸਦ ਮੈਂਬਰਾਂ 'ਚ ਡੇਵਿਡ ਸਿਸੀਲਿਨ, ਡਿਨਾ ਟਿਟਸ, ਕ੍ਰਿਸੀ ਹਾਲਾਹਨ, ਐਂਡੀ ਲੇਵਿਨ, ਜੇਮਸ ਪੀ ਮੈਕਗਾਵਰਨ ਅਤੇ ਸੂਜਨ ਸ਼ਾਮਲ ਹਨ। ਸੰਸਦ ਮੈਂਬਰਾਂ ਨੇ ਸ਼ਿੰ੍ਰਗਲਾ ਨੂੰ ਲਿੱਖਿਆ ਹੈ ਕਿ ਭਾਰਤ ਦਾ ਜੰਮੂ ਕਸ਼ਮੀਕ 'ਚ ਘਰੇਲੂ, ਵਿਦੇਸ਼ੀ ਪੱਤਰਕਾਰਾਂ ਅਤੇ ਹੋਰ ਅੰਤਰਰਾਸ਼ਟਰੀ ਵਿਜ਼ੀਟਰਾਂ ਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਹ ਸੁਤੰਤਰ ਮੀਡੀਆ ਲਈ ਅਤੇ ਸੰਵਾਦ ਵਧਾਉਣ ਦੇ ਹਿੱਤ 'ਚ ਹੋਵੇਗਾ।

ਸੰਸਦ ਮੈਂਬਰਾਂ ਨੇ ਕਈ ਮੁੱਦਿਆਂ 'ਤੇ ਚਿੰਤਾ ਪ੍ਰਕਟ ਕੀਤੀ
ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਆਖਿਆ ਹੈ ਕਿ ਸਾਡੇ ਸਹਿਯੋਗੀਆਂ ਨੇ ਜੰਮੂ ਕਸ਼ਮੀਰ 'ਚ ਧਾਰਾ-370 ਨੂੰ ਖਤਮ ਕਰਨ, ਇੰਟਰਨੈੱਟ ਅਤੇ ਦੂਰਸੰਚਾਰ ਸੇਵਾਵਾਂ 'ਤੇ ਰੋਕ ਅਤੇ ਸਥਾਨਕ ਸਿਆਸਤਦਾਨਾਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰਨ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਚਿੱਠੀ 'ਚ ਅਮਰੀਕੀ ਸੰਸਦ ਮੈਂਬਰਾਂ ਨੇ ਆਪਣੇ ਸਹਿਯੋਗੀਆਂ ਦੇ ਜੰਮੂ ਕਸ਼ਮੀਰ 'ਚ ਕਰਫਿਊ ਲਾਏ ਜਾਣ 'ਤੇ ਵੀ ਚਿੰਤਾ ਜ਼ਾਹਿਰ ਕਰਨ ਦੀ ਗੱਲ ਲਿਖੀ ਹੈ।


Khushdeep Jassi

Content Editor

Related News