ਮੁਜ਼ੱਫਰਨਗਰ 'ਚ ਆਏ 6 ਪਾਕਿਸਤਾਨੀ ਖੁਫੀਆ ਵਿਭਾਗ ਦੇ ਰਡਾਰ 'ਤੇ

Thursday, Feb 28, 2019 - 01:43 PM (IST)

ਮੁਜ਼ੱਫਰਨਗਰ 'ਚ ਆਏ 6 ਪਾਕਿਸਤਾਨੀ ਖੁਫੀਆ ਵਿਭਾਗ ਦੇ ਰਡਾਰ 'ਤੇ

ਮੁਜ਼ੱਫਰਨਗਰ (ਭਾਸ਼ਾ)— ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਵੈਲਿਡ ਵੀਜ਼ਾ 'ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਆਏ ਪਾਕਿਸਤਾਨ ਦੇ 6 ਨਾਗਰਿਕਾਂ 'ਤੇ ਸਥਾਨਕ ਖੁਫੀਆ ਇਕਾਈ ਨਜ਼ਰ ਰੱਖ ਰਹੀ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਖੁਫਾਈ ਇਕਾਈ ਦੇ ਮੁਖੀ ਨੇ ਕਿਹਾ ਕਿ 6 ਪਾਕਿਸਤਾਨੀ ਨਾਗਰਿਕ 12 ਫਰਵਰੀ ਨੂੰ ਇੱਥੇ ਪਹੁੰਚੇ ਸਨ ਅਤੇ ਉਨ੍ਹਾਂ ਕੋਲ ਵੈਲਿਡ ਵੀਜ਼ਾ ਹੈ। 27 ਮਾਰਚ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 6 ਪਾਕਿਸਤਾਨੀ ਨਾਗਰਿਕਾਂ ਦੇ ਇੱਥੇ ਰਹਿਣ ਤਕ ਉਹ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਨ।


author

Tanu

Content Editor

Related News