6 ਨਵੇਂ ਮੈਂਬਰਾਂ ਨੂੰ ਚੁਕਾਈ ਗਈ ਰਾਜ ਸਭਾ ਮੈਂਬਰ ਵਜੋਂ ਸਹੁੰ

Thursday, Jun 27, 2024 - 01:50 PM (IST)

6 ਨਵੇਂ ਮੈਂਬਰਾਂ ਨੂੰ ਚੁਕਾਈ ਗਈ ਰਾਜ ਸਭਾ ਮੈਂਬਰ ਵਜੋਂ ਸਹੁੰ

ਨਵੀਂ ਦਿੱਲੀ- ਰਾਜ ਸਭਾ ਵਿਚ ਵੀਰਵਾਰ ਨੂੰ 6 ਨਵੇਂ ਮੈਂਬਰਾਂ ਨੇ ਰਾਜ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਕਾਂਗਰਸ ਦੇ ਅਖਿਲੇਸ਼ ਪ੍ਰਤਾਪ ਸਿੰਘ, JMM ਦੇ ਡਾਕਟਰ ਸਰਫਰਾਜ਼ ਅਹਿਮਦ, ਭਾਜਪਾ ਦੇ ਪ੍ਰਦੀਪ ਕੁਮਾਰ ਵਰਮਾ, ਬੰਸੀਲਾਲ ਗੁਰਜਰ, ਮਾਇਆ ਨਾਰੋਲੀਆ ਅਤੇ ਬਾਲਯੋਗੀ ਉਮੇਸ਼ਨਾਥ ਨੂੰ ਰਾਜ ਸਭਾ ਮੈਂਬਰ ਦੀ ਸਹੁੰ ਚੁਕਾਈ ਗਈ।

ਚੇਅਰਮੈਨ ਜਗਦੀਪ ਧਨਖੜ ਨੇ ਨਵੇਂ ਮੈਂਬਰਾਂ ਦਾ ਸਦਨ ​​ਵਿਚ ਸਵਾਗਤ ਕੀਤਾ। ਇਨ੍ਹਾਂ ਮੈਂਬਰਾਂ ਨੇ ਹਿੰਦੀ ਵਿੱਚ ਸਹੁੰ ਚੁੱਕੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਦਨ ਦੇ ਨੇਤਾ ਜੇ. ਪੀ. ਨੱਢਾ ਅਤੇ ਸਦਨ ਦੇ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਮੌਜੂਦ ਸਨ। ਬਿਹਾਰ ਤੋਂ ਅਖਿਲੇਸ਼ ਪ੍ਰਤਾਪ ਸਿੰਘ, ਝਾਰਖੰਡ ਤੋਂ ਸਰਫਰਾਜ਼ ਅਹਿਮਦ ਅਤੇ ਪ੍ਰਦੀਪ ਕੁਮਾਰ ਵਰਮਾ ਅਤੇ ਮੱਧ ਪ੍ਰਦੇਸ਼ ਤੋਂ ਬੰਸੀਲਾਲ ਗੁਰਜਰ, ਮਾਇਆ ਨਰੋਲੀਆ ਅਤੇ ਬਾਲਯੋਗੀ ਉਮੇਸ਼ਨਾਥ ਰਾਜ ਸਭਾ ਲਈ ਚੁਣੇ ਗਏ ਹਨ।
 


author

Tanu

Content Editor

Related News