ਦਿੱਲੀ 'ਚ ਮੱਛਰ ਮਾਰਨ ਵਾਲੀ ਕੁਆਇਲ ਨਾਲ ਲੱਗੀ ਅੱਗ, ਇਕ ਪਰਿਵਾਰ ਦੇ 6 ਜੀਆਂ ਦੀ ਮੌਤ

03/31/2023 12:26:02 PM

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ ਦੇ ਸ਼ਾਸਤਰੀ ਪਾਰਕ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਇਕ ਘਰ 'ਚ ਅੱਗ ਲੱਗਣ ਨਾਲ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਝੁਲਸ ਗਏ। ਪੁਲਸ ਸੂਤਰਾਂ ਅਨੁਸਾਰ ਸਵੇਰੇ 9 ਵਜੇ ਸ਼ਾਸਤਰੀ ਪਾਰਕ ਪੁਲਸ ਥਾਣੇ ਨੂੰ ਮੱਛੀ ਬਾਜ਼ਾਰ ਕੋਲ ਮਜ਼ਾਰ ਵਾਲਾ ਮਾਰਗ 'ਤੇ ਇਕ ਘਰ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚੀ ਪੁਲਸ ਨੇ ਘਰ 'ਚ ਝੁਲਸੇ ਅਤੇ ਬੇਹੋਸ਼ੀ ਦੀ ਹਾਲਤ 'ਚ ਪਏ 9 ਲੋਕਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਭਿਜਵਾਇਆ। 
PunjabKesari

ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ 6 ਲੋਕਾਂ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ 2 ਵਿਅਕਤੀਆਂ ਦਾ ਇਲਾਜ ਜਾਰੀ ਹੈ, ਜਦੋਂ ਕਿ ਇਕ ਹੋਰ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਮਿਲ ਗਈ। ਸ਼ੁਰੂਆਤੀ ਜਾਂਚ 'ਚ ਸ਼ੱਕ ਜਤਾਇਆ ਗਿਆ ਹੈ ਕਿ ਬਲਦੀ ਹੋਈ ਮੱਛਰ ਮਾਰਨ ਵਾਲੀ ਕੁਆਇਲ ਰਾਤ ਦੇ ਸਮੇਂ ਗੱਦੇ 'ਤੇ ਡਿੱਗ ਗਈ ਸੀ, ਜਿਸ ਨਾਲ ਫਰਸ਼ ਦੇ ਚਾਰੇ ਪਾਸੇ ਜ਼ਹਿਰੀਲਾ ਧੂੰਆਂ ਪੈਦਾ ਹੋ ਗਿਆ ਅਤੇ ਇਸ ਦੇ ਅਸਰ ਨਾਲ ਘਰ ਦੇ ਲੋਕ ਬੇਹੋਸ਼ ਹੋ ਗਏ ਅਤੇ ਬਾਅਦ 'ਚ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। 


DIsha

Content Editor

Related News