ਐੱਸ.ਆਈ.ਟੀ. ਦਾ ਦਾਅਵਾ, 9 ਸਾਲਾ ਦਲਿਤ ਬੱਚੀ ਦੀ ਮੌਤ ਕੂਲਰ ਦੇ ਕਰੰਟ ਨਾਲ ਹੋਣ ਦਾ ਦੋਸ਼ ਝੂਠਾ

Wednesday, Aug 18, 2021 - 03:58 AM (IST)

ਨਵੀਂ ਦਿੱਲੀ : ਕੌਮੀ ਰਾਜਧਾਨੀ ਵਿਚ 9 ਸਾਲ ਦੀ ਦਲਿਤ ਕੁੜੀ ਨਾਲ ਜਬਰ-ਜ਼ਨਾਹ ਤੇ ਹੱਤਿਆ ਦੇ ਮਾਮਲੇ ਸਬੰਧੀ ਇਕ ਨਵੇਂ ਘਟਨਾਚੱਕਰ ਵਿਚ ਐੱਸ. ਆਈ. ਟੀ. ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਪੀੜਤ ਬੱਚੀ ਦੀ ਮੌਤ ਕਰੰਟ ਲੱਗਣ ਨਾਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਸਾਬਿਤ ਹੋ ਗਿਆ ਹੈ ਕਿ ਮੁਲਜ਼ਮਾਂ ਨੇ ਪੁਲਸ ਨੂੰ ਭੁਲੇਖੇ ਵਿਚ ਪਾਉਣ ਦਾ ਯਤਨ ਕੀਤਾ।

ਇਹ ਵੀ ਪੜ੍ਹੋ - ਕਸ਼ਮੀਰ 'ਚ ਇੱਕ ਹੋਰ BJP ਨੇਤਾ ਦਾ ਕਤਲ, ਉਮਰ ਅਬਦੁੱਲਾ ਬੋਲੇ- ਡਰਾਉਣੀ ਖ਼ਬਰ

ਘਟਨਾ ਦਾ ਰੀਕ੍ਰਿਏਸ਼ਨ ਕਰਨ ਵਾਲੀ ਐੱਸ. ਆਈ. ਟੀ. ਦੇ ਮਾਹਿਰਾਂ ਦੀ ਟੀਮ ਨੇ ਦੱਸਿਆ ਕਿ ਵਾਟਰ ਕੂਲਰ ਵਿਚ ਸ਼ਾਰਟ ਸਰਕਿਟ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਸ਼ਮਸ਼ਾਨਘਾਟ ਵਿਚ ਬਿਜਲੀ ਦਾ ਕੰਮ ਦੇਖਣ ਵਾਲਾ ਕਰਿੰਦਾ, ਜੋ ਖੁਦ ਵੀ ਮੁਲਜ਼ਮ ਹੈ, ਨੇ ਮੁੱਖ ਮੁਲਜ਼ਮ ਦੇ ਇਸ ਦਾਅਵੇ ਨੂੰ ਗਲਤ ਠਹਿਰਾਇਆ ਹੈ ਕਿ ਬੱਚੀ ਦੀ ਮੌਤ ਕੂਲਰ ਦਾ ਕਰੰਟ ਲੱਗਣ ਨਾਲ ਹੋਈ ਹੈ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਪੁਜਾਰੀ ਪੋਰਨ ਫਿਲਮਾਂ ਦੇਖਣ ਦਾ ਆਦੀ ਸੀ ਅਤੇ ਉਹ ਬੱਚੀ ਕੋਲੋਂ ਆਪਣੀ ਮਾਲਿਸ਼ ਵੀ ਕਰਵਾਉਂਦਾ ਸੀ।

ਇਹ ਵੀ ਪੜ੍ਹੋ - ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ- ਦੁਨੀਆ ਸਾਨੂੰ ਮਾਨਤਾ ਦੇਵੇ, ਕਿਸੇ ਵੀ ਵਿਦੇਸ਼ੀ ਦੂਤਘਰ ਨੂੰ ਖ਼ਤਰਾ ਨਹੀਂ

ਓਧਰ ਦਿੱਲੀ ਹਾਈ ਕੋਰਟ ਨੇ ਮਾਮਲੇ ਵਿਚ ਪੁਲਸ ਨੂੰ ਜਾਂਚ ਕਰ ਕੇ ਸਥਿਤੀ ਦੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੂੰ ਸੂਚਿਤ ਕੀਤਾ ਗਿਆ ਹੈ ਕਿ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ। ਪੀੜਤ ਬੱਚੀ ਦੇ ਮਾਤਾ-ਪਿਤਾ ਨੇ ਅਦਾਲਤ ਦੀ ਨਿਗਰਾਨੀ ਵਿਚ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦਾ ਗਠਨ ਕਰਨ ਦੀ ਅਪੀਲ ਕਰਦਿਆਂ ਪਟੀਸ਼ਨ ਦਾਇਰ ਕੀਤੀ ਹੈ। ਜਸਟਿਸ ਯੋਗੇਸ਼ ਖੰਨਾ ਨੇ ਇਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੁਲਸ ਨੂੰ 8 ਨਵੰਬਰ ਤੋਂ ਪਹਿਲਾਂ ਜਾਂਚ ਦੀ ਸਥਿਤੀ ਰਿਪੋਰਟ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News