ਵਿਆਹ ਵਾਲੇ ਘਰ ਵਿਛ ਗਏ ਸੱਥਰ ! ਲਾੜੀ ਦੇ ਤਿੰਨਾਂ ਭਰਾਵਾਂ ਦੀ ਇਕੱਠਿਆਂ ਹੋ ਗਈ ਮੌਤ
Monday, May 05, 2025 - 12:46 PM (IST)

ਵੈਸ਼ਾਲੀ- ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਤੋਂ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਭੈਣ ਦੇ ਵਿਆਹ ਤੋਂ ਪਹਿਲੇ ਤਿੰਨ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਿਸ ਘਰ 'ਚ ਵਿਆਹ ਦੀਆਂ ਖੁਸ਼ੀਆਂ ਹੋਣੀਆਂ ਸਨ, ਉੱਥੇ ਚੀਕ-ਚਿਹਾੜਾ ਪੈ ਗਿਆ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਹਾਦਸਾ ਐਤਵਾਰ ਨੂੰ ਹਾਜੀਪੁਰ-ਮਹਨਾਰ ਮੇਨ ਰੋਡ 'ਤੇ ਹੋਇਆ। ਮ੍ਰਿਤਕਾਂ ਦੀ ਪਛਾਣ ਸੋਨੂੰ ਕੁਮਾਰ, ਰਾਜੀਵ ਕੁਮਾਰ ਅਤੇ ਰੰਜਨ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਦੀ ਭੈਣ ਦੀ ਅੱਜ ਯਾਨੀ ਸੋਮਵਾਰ ਸਵੇਰੇ ਬਾਰਾਤ ਆਉਣ ਵਾਲੀ ਸੀ। ਉੱਥੇ ਹੀ ਭੋਜਨ ਦੀ ਤਿਆਰੀ ਲਈ ਸੋਨੂੰ ਆਪਣੇ 2 ਚਚੇਰੇ ਭਰਾਵਾਂ ਨਾਲ ਬਾਈਕ 'ਤੇ ਦਹੀਂ ਲੈਣ ਬਾਜ਼ਾਰ ਗਿਆ ਸੀ। ਉੱਥੋਂ ਪਰਤਦੇ ਸਮੇਂ ਚਾਂਦਪੁਰਾ ਥਾਣੇ ਤੋਂ ਸਿਰਫ਼ 200 ਮੀਟਰ ਦੀ ਦੂਰੀ 'ਤੇ ਤੇਜ਼ ਰਫ਼ਤਾਰ ਟਰੱਕ ਨੇ ਤਿੰਨਾਂ ਨੂੰ ਕੁਚਲ ਦਿੱਤਾ।
ਇਹ ਵੀ ਪੜ੍ਹੋ : 1,800 ਰੁਪਏ ਬਦਲੇ ਖਾਤੇ 'ਚ ਵਾਪਸ ਆਏ ਇੰਨੇ ਪੈਸੇ ਗਿਣਨਾ ਹੋਇਆ ਮੁਸ਼ਕਲ
ਇਸ ਘਟਨਾ 'ਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੇ ਹਸਪਤਾਲ ਲਿਜਾਉਣ ਦੌਰਾਨ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਘਟਨਾ ਦੀ ਜਾਂਚ 'ਚ ਜੁਟ ਗਈ ਹੈ। ਦੂਜੇ ਪਾਸੇ ਤਿੰਨ ਭਰਾਵਾਂ ਦੀ ਮੌਤ ਤੋਂ ਬਾਅਦ ਭੈਣ ਦਾ ਵਿਆਹ ਰੋਕਣਾ ਪਿਆ। ਪਿੰਡ 'ਚ ਮਾਤਮ ਦਾ ਮਾਹੌਲ ਪਸਰ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8