ਗੁਆਂਢੀ ਦੇ ਘਰ ਪਾਣੀ ਭਰਨ ਗਏ ਭੈਣ-ਭਰਾ ਦੀ ਹੋਈ ਦਰਦਨਾਕ ਮੌਤ ! ਪੂਰੇ ਇਲਾਕੇ ''ਚ ਫੈਲਿਆ ਸੋਗ

Wednesday, Feb 18, 2026 - 02:18 PM (IST)

ਗੁਆਂਢੀ ਦੇ ਘਰ ਪਾਣੀ ਭਰਨ ਗਏ ਭੈਣ-ਭਰਾ ਦੀ ਹੋਈ ਦਰਦਨਾਕ ਮੌਤ ! ਪੂਰੇ ਇਲਾਕੇ ''ਚ ਫੈਲਿਆ ਸੋਗ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਫਤਿਹਪੁਰ ਜ਼ਿਲ੍ਹੇ ਦੇ ਰਾਧਾ ਨਗਰ ਖੇਤਰ ਵਿੱਚ ਮੰਗਲਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਗੁਆਂਢੀ ਦੇ ਘਰ ਪਾਣੀ ਭਰਨ ਗਏ ਦੋ ਸਕੇ ਭੈਣ-ਭਰਾ ਦੀ ਖੁੱਲ੍ਹੇ ਸੈਪਟਿਕ ਟੈਂਕ ਵਿੱਚ ਡਿੱਗਣ ਕਾਰਨ ਦਰਦਰਨਾਕ ਮੌਤ ਹੋ ਗਈ।

ਬੜਨਪੁਰ ਪਿੰਡ ਵਿੱਚ ਝੁੱਗੀ ਵਿੱਚ ਰਹਿਣ ਵਾਲੇ ਰਾਕੇਸ਼ ਸ਼ਰਮਾ ਦੀ ਧੀ ਸ਼ਿਵਾਂਸ਼ੀ (7 ਸਾਲ) ਅਤੇ ਬੇਟਾ ਸ਼ਤਰੂਘਨ (5 ਸਾਲ) ਮੰਗਲਵਾਰ ਰਾਤ ਕਰੀਬ 9 ਵਜੇ ਗੁਆਂਢ ਵਿੱਚ ਪਾਣੀ ਲੈਣ ਗਏ ਸਨ। ਸਫ਼ਾਈ ਲਈ ਖੁੱਲ੍ਹੇ ਛੱਡੇ ਗਏ ਸੈਪਟਿਕ ਟੈਂਕ ਵਿੱਚ ਅਚਾਨਕ ਪੈਰ ਫਿਸਲਣ ਕਾਰਨ ਦੋਵੇਂ ਅੰਦਰ ਜਾ ਡਿੱਗੇ। ਟੈਂਕ ਵਿੱਚ ਪਾਣੀ ਭਰਿਆ ਹੋਣ ਕਾਰਨ ਦੋਵੇਂ ਮਾਸੂਮ ਬੱਚੇ ਬਾਹਰ ਨਹੀਂ ਨਿਕਲ ਸਕੇ ਅਤੇ ਦਮ ਘੁੱਟਣ ਤੇ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚਿਆਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਹਾਲਾਂਕਿ ਅਜੇ ਤੱਕ ਇਸ ਸਬੰਧੀ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।


author

Harpreet SIngh

Content Editor

Related News