ਜੇਲ੍ਹ 'ਚ ਬੰਦ ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਵਿਗੜੀ, ਅਪੋਲੋ ਹਸਪਤਾਲ 'ਚ ਦਾਖ਼ਲ
Tuesday, Apr 25, 2023 - 03:11 PM (IST)

ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਦੀ ਸਿਹਤ ਅਚਾਨਕ ਵਿਗੜ ਗਈ ਹੈ। ਸਿਹਤ ਵਿਗੜ ਕਾਰਨ ਸਿਸੋਦੀਆ ਦੀ ਪਤਨੀ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਜਾਂਚ ਚੱਲ ਰਹੀ ਹੈ। ਛੇਤੀ ਹੀ ਇਸ ਬਾਰੇ ਅਪਡੇਟ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਸੀਮਾ ਸਿਸੋਦੀਆ ਇਕ ਆਟੋਇਮਿਊਨ ਡਿਸਆਰਡਰ, ਮਲਟੀਪਲ ਸਕਲੇਰੋਸਿਸ ਬੀਮਾਰੀ ਤੋਂ ਪੀੜਤ ਹੈ। ਉਨ੍ਹਾਂ ਦੀ ਹਾਲਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਇਹ ਵੀ ਪੜ੍ਹੋ- ਅਰੁਣਾਚਲ 'ਚ ਗੁਰਦੁਆਰਾ ਸਾਹਿਬ ਨੂੰ ਬੌਧੀ ਧਾਰਮਿਕ ਅਸਥਾਨ 'ਚ ਬਦਲਣ ਨੂੰ ਲੈ ਕੇ NCM ਨੇ ਮੰਗੀ ਰਿਪੋਰਟ
ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਸ਼ਰਾਬ ਘਪਲੇ ਮਾਮਲੇ 'ਚ ਜੇਲ੍ਹ 'ਚ ਬੰਦ ਹਨ। ਉਨ੍ਹਾਂ ਨੂੰ ਸੀ. ਬੀ. ਆਈ. ਅਤੇ ਈ. ਡੀ ਦੋਹਾਂ ਦੀ ਪੁੱਛ-ਗਿੱਛ ਮਗਰੋਂ ਨਿਆਂਇਕ ਹਿਰਾਸਤ ਵਿਚ ਲਿਆ ਗਿਆ ਸੀ। ਸਿਸੋਦੀਆ ਨੇ ਆਪਣੀ ਪਤਨੀ ਦੀ ਬੀਮਾਰੀ ਨੂੰ ਲੈ ਕੇ 'ਆਪ' ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਮੈਂ ਜੇਲ੍ਹ ਚਲਾ ਜਾਵਾਂਗਾ ਤਾਂ ਉਨ੍ਹਾਂ ਦਾ ਖਿਆਲ ਰੱਖਣਾ। ਇੰਨਾ ਹੀ ਨਹੀਂ ਸਿਸੋਦੀਆ ਆਪਣੀ ਜ਼ਮਾਨਤ ਪਟੀਸ਼ਨਾਂ ਵਿਚ ਆਪਣੀ ਪਤਨੀ ਦੀ ਖ਼ਰਾਬ ਸਿਹਤ ਦਾ ਹਵਾਲ ਦਿੰਦੇ ਰਹੇ ਹਨ।
ਇਹ ਵੀ ਪੜ੍ਹੋ- ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਲਈ ਕੀਤੇ ਵੱਡੇ ਐਲਾਨ, ਕਰ ਸਕਣਗੇ ਬੱਸਾਂ ’ਚ ਮੁਫ਼ਤ ਸਫ਼ਰ
ਸਿਸੋਦੀਆ ਦੀ ਫਰਵਰੀ ਵਿਚ ਆਬਕਾਰੀ ਨੀਤੀ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਨੇ ਸਿਸੋਦੀਆ ਦੀ ਪਤਨੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਕਿਹਾ ਸੀ ਕਿ ਸੀਮਾ ਸਿਸੋਦੀਆ ਬਹੁਤ ਗੰਭੀਰ ਬਮਾਰੀ ਤੋਂ ਪੀੜਤ ਹੈ। ਉਨ੍ਹਾਂ ਕਿਹਾ ਕਿ ਇਹ ਮਲਟੀਪਲ ਸਕਲੈਰੋਸਿਸ ਹੈ, ਜਿਸ ਵਿਚ ਦਿਮਾਗ ਹੌਲੀ-ਹੌਲੀ ਸਰੀਰ 'ਤੇ ਕੰਟਰੋਲ ਗੁਆ ਲੈਂਦਾ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਸਿਸੋਦੀਆ ਦਾ ਬੇਟਾ ਪੜ੍ਹਾਈ ਲਈ ਵਿਦੇਸ਼ 'ਚ ਹੈ।
ਇਹ ਵੀ ਪੜ੍ਹੋ- UP Board results: 10ਵੀਂ 'ਚ ਪ੍ਰਿਯਾਂਸ਼ੀ ਤੇ 12ਵੀਂ 'ਚ ਸ਼ੁਭ ਨੇ ਕੀਤਾ ਟਾਪ