ਰਾਜਸਥਾਨ: ਸਿਰੋਹੀ ''ਚ ਭਿਆਨਕ ਸੜਕ ਹਾਦਸਾ, 1 ਹੀ ਪਰਿਵਾਰ ਦੇ 7ਲੋਕਾਂ ਦੀ ਮੌਤ

06/29/2018 4:35:12 PM

ਰਾਜਸਥਾਨ— ਰਾਜਸਥਾਨ ਦੇ ਸਿਰੋਹੀ 'ਚ ਇਕ ਭਿਆਨਕ ਸੜਕ ਹਾਦਸਾ ਹੋ ਗਿਆ, ਜਿਸ 'ਚ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਲੋਕ ਗੁਜਰਾਤ ਲੋਕ ਗੁਜਰਾਤ ਦੇ ਰਹਿਣ ਵਾਲੇ ਸਨ। ਇਹ ਲੋਕ ਮੇਹਸਾਣਾ ਜਾ ਰਹੇ ਸਨ। ਹਾਦਸੇ ਦੇ ਬਾਅਦ ਟਰੱਕ ਚਾਲਕ ਅਤੇ ਪਰਿਚਾਲਕ ਮੌਕੇ ਤੋਂ ਭੱਜਣ 'ਚ ਸਫਲ ਰਹੇ। ਦੋ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। 
ਪੁਲਸ ਮੁਤਾਬਕ ਹਾਦਸਾ ਸਵੇਰੇ ਕਰੀਬ 10 ਵਜੇ ਹੋਇਆ। ਉਸ ਸਮੇਂ ਇਕ ਕਾਰ 'ਚ ਸਵਾਰ ਹੋ ਕੇ ਪਰਿਵਾਰ ਦੇ ਲੋਕ ਜੋਧਪੁਰ ਤੋਂ ਗੁਜਰਾਤ ਦੇ ਮੇਹਸਾਣਾ ਜਾ ਰਹੇ ਸਨ। ਇਸੀ ਦੌਰਾਨ ਸ਼ਿਵਗੰਜ ਇਲਾਕੇ 'ਚ ਪੋਸਾਲੀਆ ਨੇੜੇ ਕਾਰ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁੱਜੇ ਪਿੰਡ ਵਾਸੀਆਂ ਅਤੇ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਦੋ ਮਰਦ, ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ।


Related News