ਮਿਊਚੁਅਲ ਫੰਡ ਦੇ ਨਿਵੇਸ਼ ’ਚ ਛੋਟੇ ਸ਼ਹਿਰਾਂ ਦਾ ਵੱਡਾ ਯੋਗਦਾਨ, ਸਿਪ ਨਿਵੇਸ਼ 10,000 ਕਰੋੜ ਤੋਂ ਪਾਰ
Friday, Nov 28, 2025 - 12:33 AM (IST)
ਨਵੀਂ ਦਿੱਲੀ– ਐਕਟਿਵ ਇਕੁਇਟੀ ਯੋਜਨਾਵਾਂ ’ਚ ਛੋਟੇ ਸ਼ਹਿਰਾਂ ਤੋਂ ਵਿਵਸਥਿਤ ਨਿਵੇਸ਼ ਯੋਜਨਾ (ਐੱਸ. ਆਈ. ਪੀ.) ਰਾਹੀਂ ਆਉਣ ਵਾਲੇ ਨਿਵੇਸ਼ ਨੇ 10,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਪਿਛਲੇ ਸਾਲ ’ਚ ਅਸਥਿਰਤਾ ਦੇ ਬਾਵਜੂਦ ਕੁਲ ਐੱਸ. ਆਈ. ਪੀ. ਨਿਵੇਸ਼ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧ ਰਹੀ ਹੈ।
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਚੋਟੀ ਦੇ 30 ਸ਼ਹਿਰਾਂ (ਬੀ-30) ਤੋਂ ਬਾਹਰ ਦੇ ਖੇਤਰਾਂ ਤੋਂ ਐਕਟਿਵ ਇਕੁਇਟੀ ਯੋਜਨਾਵਾਂ ’ਚ ਐੱਸ. ਆਈ. ਪੀ. ਨਿਵੇਸ਼ ਅਕਤੂਬਰ ’ਚ 10,080 ਕਰੋੜ ਰੁਪਏ ਰਿਹਾ। ਇਸ ਨੇ ਪਹਿਲੀ ਵਾਰ ਸਤੰਬਰ 2025 ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ।
ਤੁਲਨਾ ਕੀਤੀ ਜਾਵੇ ਤਾਂ ਮਾਰਚ 2021 ’ਚ ਇਨ੍ਹਾਂ ਛੋਟੇ ਸ਼ਹਿਰਾਂ ਤੋਂ ਐੱਸ. ਆਈ. ਪੀ. ਨਿਵੇਸ਼ ਸਿਰਫ 2,832 ਕਰੋੜ ਰੁਪਏ ਰਿਹਾ ਸੀ। ਹਾਲਾਂਕਿ ਨਿਵੇਸ਼ ਨਿਰਪੱਖ ਆਧਾਰ ’ਤੇ ਵਧ ਰਿਹਾ ਹੈ ਪਰ ਕੁਲ ਨਿਵੇਸ਼ ਵਿਚ ਉਨ੍ਹਾਂ ਦੀ ਹਿੱਸੇਦਾਰੀ ਵੀ ਵਧ ਰਹੀ ਹੈ।
