ਸਿੰਗਲ ਯੂਜ਼ ਪਲਾਸਟਿਕ ਦਾ ਬਦਲ ਦੱਸਣ ਵਾਲੇ ਨੂੰ ਸਰਕਾਰ ਦੇਵੇਗੀ 3 ਲੱਖ ਰੁਪਏ
Friday, Oct 18, 2019 - 05:09 PM (IST)

ਨਵੀਂ ਦਿੱਲੀ— ਸਰਕਾਰ ਨੇ ਸਟਾਰਟਅੱਪ ਲਈ ਸਿੰਗਰ ਯੂਜ਼ ਪਲਾਸਟਿਕ ਦਾ ਬਦਲ ਪੇਸ਼ ਕਰਨ ਲਈ ਇਕ ਮੁਕਾਬਲਾ ਸ਼ੁਰੂ ਕੀਤਾ ਹੈ। ਇਸ 'ਚ ਪਹਿਲੇ ਜੇਤੂ ਨੂੰ ਹਰੇਕ ਸਮੱਸਿਆ ਦੇ ਹੱਲ 'ਤੇ 3 ਲੱਖ ਰੁਪਏ ਮਿਲਣਗੇ। ਦੂਜੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਦਯੋਗ ਅਤੇ ਅੰਦਰੂਨੀ ਵਪਾਰ ਵਿਕਾਸ ਵਿਭਾਗ (ਡੀ.ਪੀ.ਆਈ.ਆਈ.ਟੀ.) ਨੇ ਕਿਹਾ ਕਿ ਇਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਨੂੰ ਲੈ ਕੇ ਵੱਡੀ ਚੁਣੌਤੀ ਦਾ ਟੀਚਾ ਰੱਖੇ ਜਾਣ ਦਾ ਮਕਸਦ ਨਵੀਨਤਾ ਅਤੇ ਸਟਾਰਟਅੱਪ ਨੂੰ ਇਸ ਦੇ ਹੱਲ ਲਈ ਡਿਜਾਈਨ ਵਿਕਸਿਤ ਕਰਨ ਲਈ ਉਤਸ਼ਾਹਤ ਕਰਨਾ ਹੈ।
ਡੀ.ਪੀ.ਆਈ.ਆਈ.ਟੀ. ਨੇ ਕਿਹਾ ਕਿ ਇਸ ਚੁਣੌਤੀ 'ਚ ਸਾਰੇ ਸਟਾਰਟਅੱਪ ਹਿੱਸਾ ਲੈ ਸਕਦੇ ਹਨ। ਇਸ ਮੁਕਾਬਲੇ ਦੇ ਨਤੀਜਿਆਂ ਦਾ ਐਲਾਨ 31 ਅਕਤੂਬਰ ਨੂੰ ਕੀਤਾ ਜਾਵੇਗਾ।