ਅਭਿਸ਼ੇਕ ਸਿੰਘਵੀ ਹੋਣਗੇ ਤੇਲੰਗਾਨਾ ਤੋਂ ਰਾਜ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ

Wednesday, Aug 14, 2024 - 06:07 PM (IST)

ਨੈਸ਼ਨਲ ਡੈਸਕ : ਤੇਲੰਗਾਨਾ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅੱਜ ਜਾਰੀ ਹੋਏ ਇਕ ਪ੍ਰੈੱਸ ਨੋਟ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਕਿਹਾ ਗਿਆ ਹੈ ਕਿ ਤੇਲੰਗਾਨਾ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਸ਼੍ਰੀ ਮਲਿੱਕਾਰਜੁਨ ਖੜਗੇ ਵੱਲੋਂ ਸ਼੍ਰੀ ਅਭਿਸ਼ੇਕ ਮਾਨੂ ਸਿੰਘਵੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਭਿਸ਼ੇਕ ਸਿੰਘਵੀ ਕਾਂਗਰਸ ਵੱਲੋਂ ਤੇਲੰਗਾਨਾ ਵਿਚ ਜਿਮਨੀ ਚੋਣ ਲੜਨਗੇ।
PunjabKesari


Baljit Singh

Content Editor

Related News