ਟਰੰਪ ਦਾ ਵੱਡਾ ਐਕਸ਼ਨ: ਅਮਰੀਕਾ ਤੋਂ 18 ਹਜ਼ਾਰ ਭਾਰਤੀ ਹੋਣਗੇ ਡਿਪੋਰਟ, ਡਿਪੋਰਟੇਸ਼ਨ ਲਈ ਫ਼ੌਜੀ ਜਹਾਜ਼ ਤਿਆਰ

Monday, Jul 20, 2026 - 07:36 AM (IST)

ਟਰੰਪ ਦਾ ਵੱਡਾ ਐਕਸ਼ਨ: ਅਮਰੀਕਾ ਤੋਂ 18 ਹਜ਼ਾਰ ਭਾਰਤੀ ਹੋਣਗੇ ਡਿਪੋਰਟ, ਡਿਪੋਰਟੇਸ਼ਨ ਲਈ ਫ਼ੌਜੀ ਜਹਾਜ਼ ਤਿਆਰ

ਨਿਊਯਾਰਕ (ਇੰਟ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਪੋਰਟੇਸ਼ਨ ਦੀ ਵੱਡੀ ਮੁਹਿੰਮ ਵਿੱਢਣ ਦੀ ਤਿਆਰੀ ਕਰ ਲਈ ਹੈ। ਅਮਰੀਕਾ ’ਚ ਬਿਨਾਂ ਦਸਤਾਵੇਜ਼ਾਂ ਵਾਲੇ 18 ਹਜ਼ਾਰ ਭਾਰਤੀ ਨਿਸ਼ਾਨੇ ’ਤੇ ਆ ਗਏ ਹਨ। ਇਸ ਵਾਰ ਵੀ ਟਰੰਪ ਪ੍ਰਸ਼ਾਸਨ ਡਿਪੋਰਟੇਸ਼ਨ ਲਈ ਫ਼ੌਜੀ ਜਹਾਜ਼ਾਂ ਦੀ ਵਰਤੋਂ ਕਰਨ ਦੀ ਤਿਆਰੀ ਵਿਚ ਹੈ, ਜੋ ਉਨ੍ਹਾਂ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੀ ਸਭ ਤੋਂ ਮਸ਼ਹੂਰ ਤਸਵੀਰ ਬਣ ਚੁੱਕੀ ਹੈ। ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀਆਂ ਨੂੰ ਨਾ ਅਪੀਲ, ਨਾ ਦਲੀਲ ਅਤੇ ਨਾ ਹੀ ਵਕੀਲ ਕਰਨ ਦਾ ਮੌਕਾ ਮਿਲੇਗਾ। ਟਰੰਪ ਦੀ ਆਈ.ਸੀ.ਈ. (ਇਮੀਗ੍ਰੇਸ਼ਨ ਕਸਟਮਜ਼ ਐਂਡ ਇਨਫੋਰਸਮੈਂਟ) ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਵੱਡੇ ਹਮਲੇ ਦੀ ਤਿਆਰੀ 'ਚ ਅਮਰੀਕਾ ! F-16 ਅਤੇ F-35 ਲੜਾਕੂ ਜਹਾਜ਼ ਪੱਛਮੀ ਏਸ਼ੀਆ 'ਚ ਕੀਤੇ ਤਾਇਨਾਤ

ਟਰੰਪ ਪ੍ਰਸ਼ਾਸਨ ਨੇ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਨੂੰ ਰੱਖਣ ਲਈ ਐੱਲ ਪਾਸੋ ਵਿਚ ਇਕ ਅਤੇ ਕੈਲੀਫੋਰਨੀਆ ’ਚ ਦੋ ਵੇਅਰਹਾਊਸ ਖਰੀਦੇ ਹਨ। ਇਨ੍ਹਾਂ ’ਤੇ ਕਰੀਬ 16,500 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਨੂੰ ਡਿਟੈਂਸ਼ਨ ਸੈਂਟਰਾਂ ਵਿਚ ਬਦਲ ਕੇ ਆਈ.ਸੀ.ਈ. ਦੇ ਹਵਾਲੇ ਕਰ ਦਿੱਤਾ ਗਿਆ ਹੈ। ਇੱਥੇ ਕਰੀਬ 12 ਹਜ਼ਾਰ ਪ੍ਰਵਾਸੀਆਂ ਨੂੰ ਰੱਖਿਆ ਜਾ ਰਿਹਾ ਹੈ। 2025 ’ਚ ਅਮਰੀਕਾ ਨੇ 3,567 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜੂਨ 2026 ਵਿਚ ਦਿੱਤੀ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 2026 ਵਿਚ ਜੂਨ ਤੱਕ 1,076 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News