'ਵੰਦੇ ਮਾਤਰਮ' ਦੇ ਅਪਮਾਨ 'ਤੇ ਹੋਵੇਗੀ ਜੇਲ੍ਹ, ਰਾਜ ਸਭਾ 'ਚ ਬਿੱਲ ਪੇਸ਼
Friday, Jul 24, 2026 - 05:46 PM (IST)
ਨਵੀਂ ਦਿੱਲੀ (ਏਜੰਸੀ)- ਰਾਜ ਸਭਾ 'ਚ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਬਿੱਲ ਪੇਸ਼ ਕੀਤਾ, ਜਿਸ ਦੀਆਂ ਵਿਵਸਥਾਵਾਂ ਤਹਿਤ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ ਗਾਇਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਉਣਾ ਜਾਂ ਉਸ ਦਾ ਅਪਮਾਨ ਕਰਨਾ ਅਪਰਾਧਿਕ ਕਾਰਵਾਈ ਮੰਨਿਆ ਜਾਵੇਗਾ ਅਤੇ ਇਸ ਲਈ 3 ਸਾਲ ਤੱਕ ਜੇਲ ਦੀ ਸਜ਼ਾ ਹੋ ਸਕਦੀ ਹੈ। ਸਦਨ ਨੇ ਇਸ ਬਿੱਲ ਦੇ ਵਿਰੋਧ 'ਚ ਵਿਰੋਧੀ ਧਿਰ ਵਲੋਂ ਲਿਆਂਦੇ ਗਏ ਮਤਿਆਂ ਨੂੰ ਜ਼ਬਾਨੀ ਵੋਟ ਨਾਲ ਖਾਰਿਜ ਕਰ ਦਿੱਤਾ।
ਨੀਟ ਪ੍ਰਸ਼ਨ ਪੱਤਰ ਲੀਕ ਹੋਣ ਦੇ ਮੁੱਦੇ 'ਤੇ ਉੱਚ ਸਦਨ 'ਚ ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਇ ਨੇ ਚੇਅਰ ਦੀ ਮਨਜ਼ੂਰੀ ਨਾਲ ਰਾਸ਼ਟਰੀ ਗੌਰਵ ਅਪਮਾਨ ਨਿਵਾਰਣ (ਸੋਧ) ਬਿੱਲ, 2026 ਪੇਸ਼ ਕੀਤਾ। ਇਸ ਬਿੱਲ ਤਹਿਤ 1971 ਦੇ ਮੂਲ ਐਕਟ 'ਚ ਸੋਧ ਦੀ ਵਿਵਸਥਾ ਕੀਤੀ ਗਈ ਹੈ। ਸੋਧ ਬਿੱਲ ਦੇ ਵਿਰੋਧ 'ਚ ਮਤਾ ਰੱਖਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜੌਨ ਬ੍ਰਿਟਾਸ ਨੇ ਕਿਹਾ ਕਿ ਸੰਵਿਧਾਨ 'ਚ ਜੋ ਗੱਲ ਤੈਅ ਹੋ ਚੁੱਕੀ ਹੈ, ਸੰਸਦ ਉਸ ਨੂੰ ਆਮ ਐਕਟ ਰਾਹੀਂ ਸੋਧ ਨਹੀਂ ਸਕਦੀ।
ਉਨ੍ਹਾਂ ਕਿਹਾ ਕਿ ਇਹ ਸੋਧ ਬਿੱਲ ਪੂਰੀ ਤਰ੍ਹਾਂ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਸੋਚ 'ਤੇ ਆਧਾਰਿਤ ਹੈ ਪਰ ਇਹ ਸੰਵਿਧਾਨ ਦੇ ਉਨ੍ਹਾਂ ਹਵਾਲਿਆਂ ਦੀ ਅਣਦੇਖੀ ਕਰਦਾ ਹੈ ਜਿਨ੍ਹਾਂ ਦੇ ਆਧਾਰ 'ਤੇ ਮੂਲ ਕਾਨੂੰਨ ਬਣਾਇਆ ਗਿਆ ਸੀ। ਬ੍ਰਿਟਾਸ ਨੇ ਕਿਹਾ ਕਿ ਸੰਵਿਧਾਨ ਸਭਾ ਨੇ ਲਗਾਤਾਰ 3 ਸਾਲਾਂ ਤੱਕ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਰਾਸ਼ਟਰੀ ਗਾਣ ਅਤੇ ਰਾਸ਼ਟਰੀ ਗੀਤ ਨੂੰ ਇਕਸਾਰ ਦਰਜਾ ਨਹੀਂ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
