ਸਿੰਘੂ ਬਾਰਡਰ ''ਤੇ ਪੁਲਸ ਨਾਲ ''ਗਲਤ ਰਵੱਈਆ'' ਕਰਨ ਦੇ ਦੋਸ਼ ''ਚ ਪੱਤਰਕਾਰ ਗ੍ਰਿਫ਼ਤਾਰ

Sunday, Jan 31, 2021 - 04:37 PM (IST)

ਸਿੰਘੂ ਬਾਰਡਰ ''ਤੇ ਪੁਲਸ ਨਾਲ ''ਗਲਤ ਰਵੱਈਆ'' ਕਰਨ ਦੇ ਦੋਸ਼ ''ਚ ਪੱਤਰਕਾਰ ਗ੍ਰਿਫ਼ਤਾਰ

ਨਵੀਂ ਦਿੱਲੀ- ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਕਥਿਤ ਤੌਰ 'ਤੇ ਗਲਤ ਰਵੱਈਆ ਕਰਨ ਦੇ ਦੋਸ਼ 'ਚ ਐਤਵਾਰ ਨੂੰ ਇਕ ਸਵਤੰਤਰ ਪੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੱਤਰਕਾਰ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰ ਨੂੰ ਇਕ ਦਿਨ ਪਹਿਲਾਂ ਹਿਰਾਸਤ 'ਚ ਲਿਆ ਗਿਆਸੀ। ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਕਿ ਉਸ ਨੇ ਸ਼ੁੱਕਰਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਸਰਹੱਦ 'ਤੇ ਬੈਰੀਕੇਡ ਲਗਾਏ ਸਨ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਕੋਈ ਉਸ ਨੂੰ ਪਾਰ ਨਾ ਕਰ ਸਕੇ।

ਪੁਲਸ ਨੇ ਦੋਸ਼ ਲਗਾਇਆ ਸੀ ਕਿ ਪੱਤਰਕਾਰ ਸਮੇਤ ਕੁਝ ਲੋਕਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਅਤੇ ਪੱਤਰਕਾਰ ਨੇ ਉੱਥੇ ਪੁਲਸ ਮੁਲਾਜ਼ਮਾਂ ਨਾਲ ਗਲਤ ਰਵੱਈਆ ਵੀ ਕੀਤਾ। ਸਿੰਘੂ ਬਾਰਡਰ 'ਤੇ ਸ਼ੁੱਕਰਵਾਰ ਨੂੰ ਕਿਸਾਨਾਂ ਅਤੇ ਸਥਾਨਕ ਵਾਸੀ ਹੋਣ ਦੇ ਦਾਅਵਾ ਕਰਨ ਵਾਲੇ ਲੋਕਾਂ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਦੋਹਾਂ ਪੱਖਾਂ ਨੇ ਇਕ ਦੂਜੇ 'ਤੇ ਪਥਰਾਅ ਕੀਤਾ ਸੀ। ਸਿੰਘੂ ਬਾਰਡਰ 'ਤੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦਾ ਮੁੱਖ ਸਥਾਨ ਹੈ। ਹਿੰਸਾ 'ਚ ਦਿੱਲੀ ਪੁਲਸ ਦੇ ਐੱਸ.ਐੱਚ.ਓ. (ਅਲੀਪੁਰ) ਜ਼ਖਮੀ ਹੋ ਗਏ ਸਨ। ਘਟਨਾ ਦੇ ਸੰਬੰਧ 'ਚ ਐੱਸ.ਐੱਚ.ਓ. 'ਤੇ ਹਮਲਾ ਕਰਨ ਵਾਲੇ ਵਿਅਕਤੀ ਸਮੇਤ ਘੱਟੋ-ਘੱਟ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਨੋਟ : ਪੁਲਸ ਵਲੋਂ ਪੱਤਰਕਾਰ ਦੀ ਗ੍ਰਿਫ਼ਤਾਰੀ ਬਾਰੇ ਕੀ ਹੈ ਤੁਹਾਡੀ ਰਾਏ


author

DIsha

Content Editor

Related News