'ਸਿੰਘੂ ਸਰਹੱਦ 'ਤੇ ਫੜੇ ਗਏ ਸ਼ੱਕੀ ਦੇ ਨਵੇਂ ਖ਼ੁਲਾਸੇ, ਹੁਣ ਕਿਸਾਨਾਂ 'ਤੇ ਮੜ੍ਹੇ ਦੋਸ਼

01/23/2021 2:48:50 PM

ਨਵੀਂ ਦਿੱਲੀ- ਸਿੰਘੂ ਸਰਹੱਦ ਤੋਂ ਸ਼ੁੱਕਰਵਾਰ ਨੂੰ ਫੜੇ ਗਏ ਨੌਜਵਾਨ ਦਾ ਹੁਣ ਇਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅ 'ਚ ਹੀ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਹਰਿਆਣਾ ਦੇ ਸੋਨੀਪਤ ਵਾਸੀ ਯੋਗੇਸ਼ ਨੇ ਕਿਹਾ ਹੈ ਕਿ ਉਹ 19 ਜਨਵਰੀ ਨੂੰ ਦਿੱਲੀ 'ਚ ਆਪਣੇ ਇਕ ਰਿਸ਼ਤੇਦਾਰ ਘਰ ਆਇਆ ਸੀ ਅਤੇ ਦਿੱਲੀ 'ਚ ਪੈਦਲ ਆਉਂਦੇ ਸਮੇਂ ਹੀ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਕੇ ਉਸ ਦੀ ਕੁੱਟਮਾਰ ਕੀਤੀ ਸੀ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਸ਼ੱਕੀ ਵਿਅਕਤੀ ਕਾਬੂ, 4 ਕਿਸਾਨ ਆਗੂਆਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਦਾ ਦਾਅਵਾ!

ਵੀਡੀਓ 'ਚ ਨੌਜਵਾਨ ਨੇ ਪੁਲਸ ਦੇ ਸਾਹਮਣੇ ਕਿਹਾ ਹੈ ਕਿ ਉਸ ਨੂੰ ਕਿਸਾਨਾਂ ਨੇ ਕੁੱਟਮਾਰ ਕਰ ਕੇ ਪ੍ਰੈੱਸ ਦੇ ਸਾਹਮਣੇ ਝੂਠ ਬੋਲਣ ਲਈ ਮਜ਼ਬੂਰ ਕੀਤਾ ਸੀ। ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਮਾ ਦੇ ਘਰ ਪੁੱਤ ਦਾ ਜਨਮ ਹੋਇਆ ਹੈ। ਉਹ ਉੱਥੋਂ ਵਾਪਸ ਆ ਰਿਹਾ ਸੀ। ਉਸ ਨੂੰ ਕਿਸਾਨਾਂ ਨੇ ਇਕ ਦਿਨ ਪਹਿਲੇ ਫੜਿਆ ਸੀ। ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਪ੍ਰੈੱਸ ਦੇ ਸਾਹਮਣੇ ਝੂਠ ਬੋਲਣ ਲਈ ਮਜ਼ਬੂਰ ਕੀਤਾ ਗਿਆ ਸੀ। ਜਿਸ ਕਾਰਨ ਸੀ.ਆਈ.ਏ. ਹੁਣ ਪੂਰੇ ਮਾਮਲੇ ਤੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਯੋਗੇਸ਼ ਨੇ ਕਿਹਾ ਕਿ ਅਗਵਾ ਕਰਨ ਵਾਲੇ ਲੋਕਾਂ ਨੇ ਉਸ ਨੂੰ ਕੈਂਪ 'ਚ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ ਸੀ ਅਤੇ ਰਾਤ ਨੂੰ ਉਸ ਨੂੰ ਸ਼ਰਾਬ ਵੀ ਪਿਲਾਈ ਸੀ। ਯੋਗੇਸ਼ ਨੇ ਆਪਣੇ ਦਾਅਵੇ 'ਚ ਇਹ ਵੀ ਕਿਹਾ ਕਿ ਉਸ ਨਾਲ ਕੁਝ ਹੋਰ ਨੌਜਵਾਨ ਵੀ ਫੜੇ ਗਏ ਸਨ। ਸੀ.ਆਈ.ਏ. ਹੁਣ ਪੂਰੇ ਮਾਮਲੇ ਤੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ।

ਸਿੰਘੂ ਸਰਹੱਦ 'ਤੇ ਕਿਸਾਨਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਉਸ ਨੇ ਅੰਦੋਲਨ ਨੂੰ ਰੋਕਣ ਦੀ ਸਾਜਿਸ਼ ਰਚੀ ਹੈ। ਇਸ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਕ ਨਿਊਜ਼ ਏਜੰਸੀ ਅਨੁਸਾਰ ਜਿਸ ਸ਼ਖਸ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ 4 ਕਿਸਾਨ ਆਗੂਆਂ ਦਾ ਕਤਲ ਕਰਨ ਦੀ ਸਾਜਿਸ਼ ਦਾ ਕਥਿਤ ਤੌਰ 'ਤੇ ਖ਼ੁਲਾਸਾ ਕੀਤਾ ਹੈ, ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News