37 ਸਾਲਾਂ ਬਾਅਦ ਉਡੀਕ ਹੋਈ ਪੂਰੀ, ਪਾਕਿ ਤੋਂ ਆਏ 25 ਲੋਕਾਂ ਨੇ ਪਾਈ ਵੋਟ

04/30/2019 1:38:21 PM

ਪੁਣੇ (ਭਾਸ਼ਾ)— ਸਾਲਾਂ ਪਹਿਲਾਂ ਪਾਕਿਸਤਾਨ ਤੋਂ ਆ ਕੇ ਮਹਾਰਾਸ਼ਟਰ ਦੇ ਸ਼ਹਿਰ ਪਿੰਪਰੀ-ਚਿੰਚਵਾਡ ਨੂੰ ਆਪਣਾ ਘਰ ਬਣਾਉਣ ਵਾਲੇ ਸਿੰਧੀ ਭਾਈਚਾਰੇ ਦੇ ਕਰੀਬ 25 ਲੋਕਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਕੁਝ ਹਫਤਿਆਂ ਬਾਅਦ ਜਸ਼ਨ ਮਨਾਉਣ ਦਾ ਇਕ ਹੋਰ ਕਾਰਨ ਮਿਲਿਆ, ਜਦੋਂ ਉਨ੍ਹਾਂ ਨੇ ਸੋਮਵਾਰ ਨੂੰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਲੋਕ ਸ਼ਹਿਰ ਦੇ ਸਿੰਧੀ ਭਾਈਚਾਰੇ ਦੇ ਉਨ੍ਹਾਂ 45 ਲੋਕਾਂ 'ਚੋਂ ਹਨ, ਜਿਨ੍ਹਾਂ ਨੂੰ ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਭਾਰਤ ਦੀ ਸਥਾਈ ਨਾਗਰਿਕਤਾ (ਸਿਟੀਜ਼ਨਸ਼ਿਪ) ਮਿਲੀ ਸੀ। ਇਨ੍ਹਾਂ ਵੋਟਰਾਂ 'ਚੋਂ ਇਕ ਰਾਜਿੰਦਰ ਠਾਕੁਰ ਨੇ ਕਿਹਾ, ''ਮੈਂ ਪਿਛਲੇ 37 ਸਾਲ ਤੋਂ ਪਿੰਪਰੀ-ਚਿੰਚਵਾਡ 'ਚ ਰਹਿ ਰਿਹਾ ਹਾਂ। ਇਨ੍ਹਾਂ ਸਾਲਾਂ ਵਿਚ ਸਿਆਸਤ 'ਤੇ ਚਰਚਾ ਕਰਨ ਤੋਂ ਇਲਾਵਾ ਮੈਂ ਵੋਟਿੰਗ ਵਰਗੀ ਕਿਸੇ ਵੀ ਲੋਕਤੰਤਰੀ ਪ੍ਰਕਿਰਿਆ ਵਿਚ ਹਿੱਸਾ ਨਹੀਂ ਲੈ ਸਕਿਆ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਮੈਂ ਪਹਿਲੀ ਵਾਰ ਵੋਟ ਪਾਈ ਹੈ।''

ਠਾਕਰੇ ਨੇ ਕਿਹਾ, ''ਮੈਂ 15 ਸਾਲ ਦੀ ਉਮਰ ਵਿਚ 1982 'ਚ ਆਪਣੀ ਭੈਣ ਨਾਲ ਭਾਰਤ ਆਇਆ ਸੀ, ਕਿਉਂਕਿ ਕਰਾਚੀ 'ਚ ਹਾਲਾਤ ਠੀਕ ਨਹੀਂ ਸਨ।'' ਜਦੋਂ ਪਿਛਲੇ ਮਹੀਨੇ ਸਾਨੂੰ ਭਾਰਤੀ ਨਾਗਰਿਕਤਾ ਸਰਟੀਫਿਕੇਟ ਮਿਲੇ ਤਾਂ ਸਾਨੂੰ ਅਜਿਹਾ ਲੱਗਾ ਮੰਨੋ ਅਸੀਂ ਲੰਬੇ ਸਮੇਂ ਤੋਂ ਚਲੀ ਆ ਰਹੀ ਇਕ ਲੜਾਈ ਜਿੱਤ ਲਈ ਹੈ ਅਤੇ ਵੋਟ ਪਾਉਣ ਤੋਂ ਬਾਅਦ ਮੈਂ ਆਪਣੀ ਖੁਸ਼ੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਓਧਰ ਜ਼ਿਲਾ ਕਲੈਕਟਰ ਨਵਲ ਕਿਸ਼ੋਰ ਰਾਮ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਬੇਨਤੀ ਪੱਤਰ ਉਨ੍ਹਾਂ ਦੇ ਕੋਲ ਪੈਂਡਿੰਗ ਸਨ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਇਕੱਠੇ ਨਾਗਰਿਕਤਾ ਸਿਟੀਜ਼ਨਸ਼ਿਪ ਸਰਟੀਫਿਕੇਟ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਦੇ ਵੋਟਰ ਰਜਿਸਟ੍ਰੇਸ਼ਨ ਪੱਤਰ ਵੀ ਭਰੇ ਗਏ।


Tanu

Content Editor

Related News