ਬਿਨਾਂ ਸੋਧ ਦੇ ਦੇਸ਼ ''ਚ ਇੱਕਠੀਆਂ ਨਹੀਂ ਹੋ ਸਕਦੀਆਂ ਚੋਣਾਂ: ਸੀ.ਈ.ਸੀ.

Tuesday, Aug 14, 2018 - 04:39 PM (IST)

ਨਵੀਂ ਦਿੱਲੀ— ਭਾਜਪਾ ਵੱਲੋਂ ਇਕ ਦੇਸ਼ ਇਕ ਚੋਣਾਂ ਦੀ ਗੱਲ ਨੂੰ ਝਟਕਾ ਲੱਗਾ ਹੈ। ਮੁੱਖ ਚੋਣ ਕਮਿਸ਼ਨ ਓ.ਪੀ.ਰਾਵਤ ਦਾ ਕਹਿਣਾ ਹੈ ਕਿ ਦੇਸ਼ 'ਚ ਪਹਿਲਾਂ ਚਾਰ ਚੋਣਾਂ ਇੱਕਠੀਆਂ ਹੋਈਆਂ ਸਨ। ਜੇਕਰ ਕਾਨੂੰਨ 'ਚ ਸੋਧ ਹੋਵੇ, ਮਸ਼ੀਨਾਂ ਪ੍ਰਾਪਤ ਹੋਣ ਅਤੇ ਸੁਰੱਖਿਆ ਕਰਮੀ ਜ਼ਰੂਰਤ ਦੇ ਹਿਸਾਬ ਨਾਲ ਹੋਵੇ, ਤਾਂ ਅਜਿਹਾ ਸੰਭਵ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਰਾਜ ਵਿਧਾਨਸਭਾਵਾਂ ਜੇਕਰ ਸਹਿਮਤ ਹੋ ਜਾਣ ਤਾਂ ਇੱਕਠੀਆਂ ਚੋਣਾਂ ਕਰਵਾਉਣਾ ਸੰਭਵ ਹੈ। ਦੇਸ਼ 'ਚ ਇੰਨੇ ਵੀ.ਵੀ.ਪੈਟ ਹੀ ਨਹੀਂ ਹਨ ਕਿ 11 ਰਾਜ ਦੀਆਂ ਵਿਧਾਨਸਭਾ ਚੋਣਾਂ ਅਤੇ ਦੇਸ਼ 'ਚ ਲੋਕਸਭਾ ਚੋਣਾਂ ਇੱਕਠੀਆਂ ਕਰਵਾਈਆਂ ਜਾਣ।

href="https://twitter.com/ANI/status/1029283347871088640">https://twitter.com/ANI/status/1029283347871088640
ਓ.ਪੀ.ਰਾਵਤ ਨੇ ਕਿਹਾ ਕਿ ਜੇਕਰ 11 ਰਾਜਾਂ ਦੀਆਂ ਵਿਧਾਨਸਭਾ ਚੋਣਾਂ ਅਤੇ ਲੋਕਸਭਾ ਚੋਣਾਂ ਇੱਕਠੀਆਂ ਕਰਵਾਉਣੀਆਂ ਹਨ ਤਾਂ ਇਸ 'ਤੇ ਅਗਲੇ ਇਕ-ਦੋ ਮਹੀਨੇ 'ਚ ਹੀ ਫੈਸਲਾ ਲੈਣਾ ਹੋਵੇਗਾ, ਕਿਉਂਕਿ ਇਸ ਦੇ ਲਈ ਵੱਡੀ ਮਾਤਰਾ 'ਚ ਨਵੀਂ ਵੀ.ਵੀ.ਪੈਟ ਮਸ਼ੀਨਾਂ ਆਰਡਰ ਕਰਨੀਆਂ ਹੋਣਗੀਆਂ। ਸਾਲ ਦੇ ਅੰਤ 'ਚ ਹੋਣ ਵਾਲੀਆਂ 4 ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੇ ਨਾਲ ਹੀ ਲੋਕਸਭਾ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਹਨ।


Related News