ਵੱਡੀ ਖ਼ਬਰ : ਸਿੱਕਮ 'ਚ ਬੱਦਲ ਫਟਣ ਕਾਰਨ ਅਚਾਨਕ ਆਇਆ ਹੜ੍ਹ, ਫ਼ੌਜ ਦੇ 23 ਜਵਾਨ ਲਾਪਤਾ

Wednesday, Oct 04, 2023 - 09:52 AM (IST)

ਗੰਗਟੋਕ (ਭਾਸ਼ਾ)- ਉੱਤਰੀ ਸਿੱਕਮ 'ਚ ਲਹੋਨਕ ਝੀਲ 'ਤੇ ਅਚਾਨਕ ਬੱਦਲ ਫਟਣ ਕਾਰਨ ਲਾਚੇਨ ਘਾਟੀ 'ਚ ਤੀਸਤਾ ਨਦੀ 'ਚ ਅਚਾਨਕ ਹੜ੍ਹ ਆ ਗਿਆ। ਇਸ ਹਾਦਸੇ 'ਚ 23 ਜਵਾਨ ਰੁੜ੍ਹ ਗਏ ਅਤੇ ਉਨ੍ਹਾਂ ਦਾ ਕੈਂਪ ਅਤੇ ਵਾਹਨ ਡੁੱਬ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਅਚਾਨਕ ਹੜ੍ਹ ਆਉਣ ਅਤੇ ਇਕ ਬੰਨ੍ਹ ਤੋਂ ਪਾਣੀ ਛੱਡੇ ਜਾ ਕਾਰਨ ਸਥਿਤ ਹੋਰ ਵਿਗੜ ਗਈ। ਹੜ੍ਹ ਮੰਗਲਵਾਰ ਦੇਰ ਰਾਤ ਕਰੀਬ 1.30 ਵਜੇ ਆਇਆ। 

PunjabKesari

ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਘਾਟੀ 'ਚ ਹੋਏ ਨੁਕਸਾਨ ਦੇ ਸੰਬੰਧ 'ਚ ਅਜੇ ਹੋਰ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਚੁੰਗਥਾਂਗ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਝੀਲ 'ਚ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਤੱਕ ਵਧ ਗਿਆ। ਅਧਿਕਾਰੀਆਂ ਅਨੁਸਾਰ, ਇਸ ਨਾਲ ਸਿੰਗਤਾਮ ਕੋਲ ਬਾਰਦਾਂਗ 'ਚ ਖੜ੍ਹੇ ਫ਼ੌਜ ਦੇ ਵਾਹਨ ਡੁੱਬ ਗਏ। ਉਨ੍ਹਾਂ ਦੱਸਿਆ ਕਿ ਫ਼ੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ ਅਤੇ 41 ਵਾਹਨ ਚਿੱਕੜ 'ਚ ਡੁੱਬੇ ਹੋਏ ਹਨ। ਅਧਿਕਾਰੀਆਂ ਅਨੁਸਾਰ ਤਲਾਸ਼ ਅਤੇ ਬਚਾਅ ਮੁਹਿੰਮ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News