ਸਿੱਕਮ: BRO ਨੇ ਮੋਹਲੇਧਾਰ ਮੀਂਹ ਕਾਰਨ ਨਾਥੁਲਾ ਨੇੜੇ ਫਸੇ 40 ਸੈਲਾਨੀਆਂ ਨੂੰ ਬਚਾਇਆ
Tuesday, May 02, 2023 - 12:59 PM (IST)
ਗੰਗਟੋਕ- ਮੋਹਲੇਧਾਰ ਮੀਂਹ ਕਾਰਨ ਸਿੱਕਮ ਦੇ ਨਾਥੁਲਾ ਨੇੜੇ ਫਸੇ 40 ਸੈਲਾਨੀਆਂ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਕਾਮਿਆਂ ਨੇ ਬਚਾਅ ਲਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਹਾਟੀ ਡਿਫੈਂਸ ਪੀ. ਆਰ. ਓ ਦੇ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ BRO ਵਲੋਂ ਬਚਾਅ ਮੁਹਿੰਮ ਦਰਮਿਆਨ ਭਾਰੀ ਮੀਂਹ ਕਾਰਨ ਨਾਥੁਲਾ ਦੇ ਨੇੜੇ ਫਸੇ 40 ਸੈਲਾਨੀਆਂ ਨੂੰ BRO ਕਾਮਿਆਂ ਨੇ ਬਚਾਅ ਲਿਆ ਹੈ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗੈਂਗ ਦੇ ਮੈਂਬਰਾਂ ਵਲੋਂ ਕਤਲ
BRO ਮੁਤਾਬਕ ਬਚਾਏ ਗਏ ਲੋਕਾਂ ਨੂੰ ਗਰਮ ਭੋਜਨ ਪਰੋਸਿਆ ਗਿਆ ਅਤੇ ਉਨ੍ਹਾਂ ਨੂੰ ਪਨਾਹ ਦਿੱਤੀ ਗਈ। BRO ਵਲੋਂ ਸੜਕ ਖੋਲ੍ਹੇ ਜਾਣ ਮਗਰੋਂ ਲੋਕਾਂ ਨੂੰ ਵਾਪਸ ਗੰਗਟੋਕ ਭੇਜ ਦਿੱਤਾ ਗਿਆ। ਬਿਆਨ ਵਿਚ ਕਿਹਾ ਗਿਆ ਕਿ ਇਹ ਨਿਰਸਵਾਰਥ ਸਮਰਪਣ ਉਨ੍ਹਾਂ ਦੇ ਡੀ.ਜੀ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਦੀ ਯੋਗ ਅਗਵਾਈ ਦੀ ਪਛਾਣ ਹੈ।
ਇਹ ਵੀ ਪੜ੍ਹੋ- ਕਸ਼ਮੀਰ 'ਚ ਦਿਨੋਂ-ਦਿਨ ਵੱਧ ਰਹੀ ਸੈਲਾਨੀਆਂ ਦੀ ਗਿਣਤੀ, ਬਣ ਰਿਹੈ ਲੋਕਾਂ ਦਾ ਪਸੰਦੀਦਾ ਸਥਾਨ
ਭਾਰਤੀ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 5 ਦਿਨਾਂ ਤੱਕ ਸਿੱਕਮ ਅਤੇ ਉੱਤਰ-ਪੂਰਬ ਦੇ ਹੋਰ ਹਿੱਸਿਆਂ ਵਿਚ ਜਾਰੀ ਮੀਂਹ ਦਾ ਦੌਰ ਤੇਜ਼ ਹੋਣ ਵਾਲਾ ਹੈ। IMD ਮੁਤਾਬਕ ਸੋਮਵਾਰ ਤੋਂ ਅਗਲੇ ਸ਼ੁੱਕਰਵਾਰ (1 ਤੋਂ 5 ਮਈ) ਤੱਕ ਪੂਰਬ-ਉੱਤਰ ਭਾਰਤ ਵਿਚ ਤੂਫ਼ਾਨ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਹਲਕੇ ਤੋਂ ਮੱਧ ਤੀਬਰਤਾ ਦਾ ਮੀਂਹ ਜਾਰੀ ਰਹੇਗਾ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ; ਝੌਂਪੜੀ 'ਚ ਅੱਗ ਲੱਗਣ ਨਾਲ 4 ਨਾਬਾਲਗ ਭੈਣਾਂ ਦੀ ਮੌਤ