ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਦਾਅਵਾ, ਕਿਹਾ- ਸਿੱਖਾਂ ਨੇ ਸ਼ੁਰੂ ਕੀਤਾ ਸੀ ਰਾਮ ਜਨਮਭੂਮੀ ਅੰਦੋਲਨ

Monday, Oct 30, 2023 - 10:22 AM (IST)

ਲਖਨਊ (ਭਾਸ਼ਾ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਾਤਨ ਧਰਮ ਲਈ ਸਿੱਖ ਭਾਈਚਾਰੇ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਐਤਵਾਰ ਨੂੰ ਕਿਹਾ ਕਿ ਉਹ ਸਿੱਖ ਹੀ ਸਨ, ਜਿਨ੍ਹਾਂ ਨੇ ਰਾਮ ਜਨਮਭੂਮੀ ਅੰਦੋਲਨ ਸ਼ੁਰੂ ਕੀਤਾ ਅਤੇ ਕੋਈ ਵੀ ਭਾਰਤੀ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ’ਤੇ ਲਖਨਊ ਦੇ ਆਲਮਬਾਗ ਗੁਰਦੁਆਰੇ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਸਨਾਤਨ ਧਰਮ ਦੀ ਰੱਖਿਆ ਲਈ ਬਹੁਤ ਕੁਝ ਕੀਤਾ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਲੈ ਕੇ ਵੱਡੀ ਖ਼ਬਰ, ਹੋਰ ਵਧੀਆਂ ਵਿਧਾਇਕ ਦੀਆਂ ਮੁਸ਼ਕਲਾਂ

ਉਨ੍ਹਾਂ ਕਿਹਾ ਕਿ ਮੈਂ ਸਰਕਾਰੀ ਰਿਕਾਰਡ ਦੇ ਆਧਾਰ ’ਤੇ ਇਕ ਅਹਿਮ ਤੱਥ ਸਾਂਝਾ ਕਰਨਾ ਚਾਹੁੰਦਾ ਹਾਂ। 1 ਦਸੰਬਰ, 1858 ਨੂੰ ਦਰਜ ਇਕ ਐੱਫ. ਆਈ. ਆਰ. ਮੁਤਾਬਕ, ਸਿੱਖਾਂ ਦੇ ਇਕ ਸਮੂਹ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਜੈਕਾਰੇ ਲਾਉਂਦੇ ਹੋਏ ਉਸ ਕੰਪਲੈਕਸ ’ਤੇ ਕਬਜ਼ਾ ਕਰ ਲਿਆ ਸੀ ਅਤੇ ਕੰਧਾਂ ’ਤੇ ਹਰ ਜਗ੍ਹਾ ‘ਰਾਮ-ਰਾਮ’ ਲਿਖ ਦਿੱਤਾ ਸੀ। ਰਾਜਨਾਥ ਨੇ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਹਿਲਾਂ ਰੋਲ਼ੀ ਕੁੜੀ ਦੀ ਪੱਤ, ਫਿਰ ਬਣਾਈ ਵੀਡੀਓ, ਹੁਣ ਅਮਰੀਕਾ ਪਹੁੰਚ ਕਰ 'ਤਾ ਇੱਕ ਹੋਰ ਕਾਂਡ

ਮੌਜੂਦਾ ਸਮੇਂ ਵਿਚ ਹਰ ਕੋਈ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਪਰ ਹੱਕ ਦੇਣ ਦੇ ਸਬੰਧ ’ਚ ਕੋਈ ਕੁਝ ਨਹੀਂ ਬੋਲਦਾ। ਜੇ ਕੋਈ ਭਾਈਚਾਰਾ ਹੈ, ਜਿਸ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਫ਼ੌਜ ’ਚ ਜਿਸ ਦੀ ਹਿੱਸੇਦਾਰੀ ਕਿਤੇ ਵੱਧ ਹੈ, ਤਾਂ ਉਹ ਸਿੱਖ ਭਾਈਚਾਰਾ ਹੈ।

ਇਹ ਵੀ ਪੜ੍ਹੋ :  ‘ਆਪ’ ਨੇਤਾ ਰਾਘਵ ਚੱਢਾ ਦੀ ਮੁਅੱਤਲੀ ’ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News