SFJ ਨੂੰ ਝਟਕਾ, ਅਮਰੀਕੀ ਸੰਸਦ ਮੈਂਬਰਾਂ ਦਾ ਸਮਰਥਨ ਹਾਸਿਲ ਕਰਨ ਵਾਲੀ ਮੁਹਿੰਮ ਕਰਨੀ ਪਈ ਖ਼ਤਮ
Monday, Jun 28, 2021 - 01:10 PM (IST)
ਨਵੀਂ ਦਿੱਲੀ/ਵਾਸ਼ਿੰਗਟਨ: ਭਾਰਤ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਵੱਖਵਾਦੀ ਅਤੇ ਪਾਬੰਦੀਸ਼ੁਦਾ ਸੰਗਠਨ ‘ਸਿਖ ਫਾਰ ਜਸਟਿਸ’ (ਐਸ.ਐਫ.ਜੇ.) ਨੇ ਅਮਰੀਕੀ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ 3 ਮਹੀਨੇ ਪਹਿਲਾਂ ਸ਼ੁਰੂ ਕੀਤੇ ਗਏ ਅਭਿਆਨ ਨੂੰ ਲੱਗਭਗ ਸਮਾਪਤ ਕਰ ਦਿੱਤਾ ਹੈ। ਕੁੱਝ ਦਸਤਾਵੇਜ਼ਾਂ ਜ਼ਰੀਏ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਐੱਸ.ਐੱਫ.ਜੇ. ਲਈ ਸਮਰਥਨ ਜੁਟਾਉਣ ਦਾ ਕੰਮ ਕਰਨ ਵਾਲੇ ਰਜਿਸਟਰਡ ਸੰਗਠਨ ‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਨੇ ਐੱਸ.ਐੱਫ.ਜੇ. ਨੂੰ ਅਮਰੀਕਾ ਸਥਿਤ ਇਕ ਗੈਰ-ਸਰਕਾਰੀ ਸੰਗਠਨ ਦੱਸਿਆ ਹੈ, ਜੋ ਕਿ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਵਿਚਾਰ ਦਾ ਸਮਰਥਨ ਕਰਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ
‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਨੇ ਆਪਣੀ ਰਿਪੋਰਟ ਵਿਚ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਕਿ ਐੱਸ.ਐੱਫ.ਜੇ. ਦਾ ਉਦੇਸ਼ ਭਾਰਤ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਕੀਤੇ ਜਾ ਰਹੇ ਕਥਿਤ ਵਿਵਹਾਰ ਨੂੰ ਲੈ ਕੇ ਅਮਰੀਕਾ ਵਿਚ ਜਾਗਰੂਕਤਾ ਫ਼ੈਲਾਉਣਾ ਵੀ ਹੈ। ‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਨੇ ਐੱਸ.ਐੱਫ.ਜੇ. ਵੱਲੋਂ ਕੁੱਝ ਦਸਤਾਵੇਜ਼ 12 ਮਾਰਚ 2021 ਨੂੰ ਅਮਰੀਕੀ ਸੰਸਦ ਦੇ ਉਚ ਸਦਨ ਸੈਨੇਟ ਦੇ ‘ਲਾਬਿੰਗ ਡਿਸਕਲੋਜ਼ਰ ਫੋਰਮ’ ਨੂੰ ਵੀ ਸੌਂਪੇ ਸਨ। ਇਸ ਦੇ ਬਾਅਦ ਸੰਗਠਨ ਵੱਲੋਂ ਇਕ ਰਿਪੋਰਟ 19 ਅਪ੍ਰੈਲ ਨੂੰ ਵੀ ਦਾਖ਼ਲ ਕੀਤੀ ਗਈ ਸੀ। ਐੱਸ.ਐੱਫ.ਜੇ. ਦਾ ਉਦੇਸ਼ ਭਾਰਤ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਕੀਤੇ ਜਾ ਰਹੇ ਕਥਿਤ ਵਿਵਹਾਰ ਨੂੰ ਲੈ ਕੇ ਅਮਰੀਕਾ ਵਿਚ ਜਾਗਰੂਕਤਾ ਫ਼ੈਲਾਉਣ ਦੇ ਇਲਾਵਾ ਅਮਰੀਕੀ-ਸਿੱਖ ਭਾਈਚਾਰੇ ਦੇ ਲੋਕਾਂ ਦਾ ਧਿਆਨ ਇਨ੍ਹਾਂ ਮੁੱਦਿਆਂ ਵੱਲ ਖਿੱਚਣਾ ਹੈ।
ਇਹ ਵੀ ਪੜ੍ਹੋ: 2800 ਦਾ ਖਾਣਾ ਖਾ ਕੇ ਦਿੱਤੀ 12 ਲੱਖ ਦੀ ਟਿੱਪ, ਗਾਹਕ ਦੀ ਦਿਆਲਤਾ ਦੀ ਹਰ ਪਾਸੇ ਹੋ ਰਹੀ ਤਾਰੀਫ਼
ਹਾਲਾਂਕਿ ‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਵੱਲੋਂ ਦਾਖ਼ਲ ਕੀਤੀ ਗਈ ਰਿਪੋਰਟ ਦਾ ਦੂਜਾ ਹਿੱਸਾ ਮਿਟਾ ਦਿੱਤਾ ਗਿਆ ਹੈ। ‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਨੇ ਐੱਸ.ਐੱਫ.ਜੇ. ਵੱਲੋਂ ਰਿਪੋਰਟ ਦਾਖ਼ਲ ਕਰਨ ਦੇ 3 ਮਹੀਨੇ ਦੇ ਅੰਦਰ ਹੀ 31 ਮਈ ਨੂੰ ਸਮਾਪਤੀ ਰਿਪੋਰਟ ਦਾਖ਼ਲ ਕਰ ਦਿੱਤੀ। ਇਸ ਸਮਾਪਤੀ ਰਿਪੋਰਟ ਨੂੰ ਸੈਨੇਟ ਦੇ ਸਬੰਧਤ ਮੰਚ ਨੇ 15 ਜੂਨ ਨੂੰ ਆਪਣੀ ਵੈਬਸਾਈਟ ’ਤੇ ਜਾਰੀ ਵੀ ਕੀਤਾ ਸੀ। ਪਿਛਲੇ ਕੁੱਝ ਸਮੇਂ ਤੋਂ ਐੱਸ.ਐੱਫ.ਜੇ. ਭਾਰਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੇ ਕੁੱਝ ਲੋਕਾਂ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੰਮਨ ਵੀ ਜਾਰੀ ਕੀਤਾ ਸੀ।
ਐੱਸ.ਐੱਫ.ਜੇ. ਖ਼ਿਲਾਫ਼ ਦਰਜ ਐੱਫ.ਆਈ.ਆਰ. ਵਿਚ ਉਸ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਤਹਿਤ ਇਕ ਗੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਸੰਗਠਨ ਘੋਸ਼ਿਤ ਕੀਤਾ ਹੈ। ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਜਰਮਨੀ ਵਿਚ ਕਥਿਤ ਰੂਪ ਨਾਲ ਵੱਡੇ ਪੈਮਾਨੇ ’ਤੇ ਐੱਸ.ਐੱਫ.ਜੇ. ਦੇ ਅਭਿਆਨਾਂ ਲਈ ਫੰਡ ਜੁਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਜੁਲਾਈ 2020 ਵਿਚ ਯੂ.ਏ.ਪੀ.ਏ. ਐਕਟ ਤਹਿਤ ਐੱਸ.ਐੱਫ.ਜੇ. ਦੇ ਗੁਰਪਤਵੰਤ ਸਿੰਘ ਪੰਨੂ ਨੂੰ ਵੱਖਵਾਦੀ ਖਾਲਿਸਤਾਨੀ ਸੰਗਠਨਾਂ ਨਾਲ ਜੁੜੇ ਉਨ੍ਹਾਂ 9 ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬੰਗਲਾਦੇਸ਼: ਧਮਾਕੇ ਮਗਰੋਂ ਇਮਾਰਤ ਡਿੱਗਣ ਨਾਲ 7 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।