ਸਿੱਖ ਨੌਜਵਾਨ ਕਤਲ ਮਾਮਲਾ : ਪਾਕਿਸਤਾਨ ''ਤੇ ਵਰ੍ਹਿਆ ਭਾਰਤ

01/05/2020 8:27:36 PM

ਨਵੀਂ ਦਿੱਲੀ (ਏਜੰਸੀ)- ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਸਿੱਖ ਰਿਪੋਰਟਰ ਦੇ ਭਰਾ ਦੇ ਕਤਲ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਤਣਾਅ ਹੋਰ ਵਧ ਗਿਆ ਹੈ। ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਵੀ ਭਾਰਤ ਸਰਕਾਰ ਨੇ ਸਖਤੀ ਦਿਖਾਈ ਹੈ ਅਤੇ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦੀ ਸਖਤ ਨਿੰਦਿਆ ਕਰਦਿਆਂ ਹੋਏ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਘੱਟ ਗਿਣਤੀਆਂ ਨਾਲ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਉਪਦੇਸ਼ ਦੇਣ ਨਾਲ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਵੇ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ 'ਚ ਦਿਨੋਂ-ਦਿਨ ਘੱਟ ਗਿਣਤੀਆਂ ਨਾਲ ਅੱਤਿਆਚਾਰਾਂ 'ਚ ਵਾਧਾ ਹੋ ਰਿਹਾ ਹੈ ਅਤੇ ਬੀਤੇ ਦਿਨਾਂ 'ਚ ਨਨਕਾਣਾ ਸਾਹਿਬ 'ਤੇ ਹਮਲਾ, ਸਿੱਖ ਪੱਤਰਕਾਰ ਦੇ ਭਾਈ ਦੀ ਮੌਤ ਅਤੇ ਸਿੱਖ ਕੁੜੀ ਜਗਜੀਤ ਕੌਰ ਦੇ ਧਰਮ ਪਰਿਵਰਤਨ ਦੀ ਘਟਨਾ ਦੀ ਸਖਤ ਨਿੰਦਾ ਕੀਤੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਦੱਸ ਦੇਈਏ ਕਿ ਪੇਸ਼ਾਵਰ 'ਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਸਿੱਖ ਨੌਜਵਾਨ ਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਾਕਿਸਤਾਨੀ ਪੱਤਰਕਾਰ ਹਰਮੀਤ ਸਿੰਘ ਦਾ ਭਾਈ ਰਵਿੰਦਰ ਸਿੰਘ ਖੈਬਰ ਪਖਤੂਨਵਾ ਪ੍ਰਾਂਤ ਦੇ ਸ਼ਾਂਗਲਾ ਦਾ ਰਹਿਣ ਵਾਲਾ ਸੀ। ਪਰਵਿੰਦਰ ਮਲੇਸ਼ੀਆ 'ਚ ਰਹਿੰਦਾ ਸੀ ਅਤੇ ਆਪਣਾ ਵਿਆਹ ਕਰਵਾਉਣ ਲਈ ਘਰ ਆਇਆ ਹੋਇਆ ਸੀ, ਜਿਸ ਸਮੇਂ ਉਸ ਨੂੰ ਗੋਲੀ ਮਾਰੀ ਗਈ ਉਹ ਇੱਕ ਸ਼ਾਪਿੰਗ ਮਾਲ 'ਚ ਗਿਆ ਹੋਇਆ ਸੀ।

 


Sunny Mehra

Content Editor

Related News