ਕਾਨਪੁਰ ''ਚ ਸਿੱਖ ਕਾਰੋਬਾਰੀ ਦੀ ਬੇਰਹਿਮੀ ਨਾਲ ਕੁੱਟਮਾਰ
Tuesday, Oct 03, 2023 - 12:55 PM (IST)

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਸਿੱਖ ਦਵਾਈ ਕਾਰੋਬਾਰੀ ਅਮੋਲਦੀਪ ਭਾਟੀਆ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮੋਲਦੀਪ ਪਤਨੀ ਗੁਨੀਤ ਕੌਰ ਨਾਲ ਘਰ ਆ ਰਿਹਾ ਸੀ। ਜੀ.ਟੀ. ਰੋਡ ਸਥਿਤ ਸਿਟੀ ਕਲੱਬ ਕੋਲ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਉਸ ਦਾ ਭਾਜਪਾ ਕੌਂਸਲਰ ਸੌਮਿਆ ਸ਼ੁਕਲਾ ਦੇ ਪਤੀ ਅੰਕਿਤ ਸ਼ੁਕਲਾ ਅਤੇ ਉਸ ਦੇ ਸਾਥੀਆਂ ਨਾਲ ਵਿਵਾਦ ਹੋ ਗਿਆ। ਦੋਸ਼ੀਆਂ ਨੇ ਅਮੋਲਦੀਪ ਨੂੰ ਬਹੁਤ ਕੁੱਟਿਆ, ਜਿਸ ਕਾਰਨ ਹਮਲੇ 'ਚ ਉਸ ਦੀ ਇਕ ਅੱਖ ਖ਼ਰਾਬ ਹੋ ਗਈ ਸੀ।
ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ
ਐਤਵਾਰ ਨੂੰ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ, ਜਿਸ ਦੇ ਬਾਅਦ ਤੋਂ ਦੋਸ਼ੀਆਂ ਦੀ ਭਾਲ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਖ ਸੰਗਠਨਾਂ ਦੇ ਵਿਰੋਧ ਕਾਰਨ ਦੋਸ਼ੀਆਂ ਨੂੰ ਸਰੰਡਰ ਕਰਨਾ ਪਿਆ। ਗ੍ਰਿਫ਼ਤਾਰੀ ਦੌਰਾਨ ਅੰਕਿਤ ਬੋਲਿਆ- ਮੈਂ ਕੋਈ ਅਪਰਾਧੀ ਨਹੀਂ ਹਾਂ। ਮੇਰੇ ਨਾਲ ਖ਼ੁਦ ਘਟਨਾ ਹੋਈ ਹੈ। ਮੈਂ ਵੀ ਮੈਡੀਕਲ ਕਰਵਾਉਣਾ ਹੈ। ਮੇਰੀ ਖ਼ੁਦ ਇੰਨੀ ਹਾਲਤ ਖ਼ਰਾਬ ਹੋਈ ਸੀ। ਇਨ੍ਹਾਂ ਲੋਕਾਂ ਨੇ ਵੀ ਮਾਰਿਆ ਸੀ। ਸਾਡੀ ਸ਼ਿਕਾਇਤ 'ਤੇ ਅੱਜ ਤੱਕ ਮੁਕੱਦਮਾ ਨਹੀਂ ਹੋਇਆ। ਮਾਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8