ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲਾ ਸਿੱਖ ਨੌਜਵਾਨ 8 ਸਾਲ ਬਾਅਦ ਗ੍ਰਿਫਤਾਰ

11/13/2019 10:33:56 PM

ਨਵੀਂ ਦਿੱਲੀ - ਐੱਨ.ਸੀ.ਪੀ ਦੇ ਮੁਖੀ ਸ਼ਰਦ ਪਵਾਰ ਨੂੰ 2011 ’ਚ ਥੱਪੜ ਮਾਰਨ ਵਾਲੇ ਇਕ ਸਿੱਖ ਨੌਜਵਾਨ ਨੂੰ 8 ਸਾਲ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਨੌਜਵਾਨ ਦਾ ਨਾਂ ਅਰਵਿੰਦ ਸਿੰਘ ਦੱਸਿਆ ਜਾਂਦਾ ਹੈ। ਉਸ ਨੂੰ ਹਰਵਿੰਦਰ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਵਿਰੁੱਧ ਐੱਫ.ਆਈ.ਆਰ ਦਰਜ ਹੋਈ ਸੀ। ਜਾਂਚ ਸ਼ੁਰੂ ਹੋਣ ’ਤੇ ਉਹ ਗਾਇਬ ਹੋ ਗਿਆ ਸੀ। 2014 ’ਚ ਉਸ ਨੂੰ ਦਿੱਲੀ ਦੀ ਇਕ ਅਦਾਲਤ ਨੇ ਅਪਰਾਧੀ ਕਰਾਰ ਦਿੱਤਾ ਸੀ। ਪੁਲਸ ਪਿਛਲੇ ਕਈ ਸਾਲਾਂ ਤੋਂ ਉਸ ਦੀ ਭਾਲ ਕਰ ਰਹੀ ਸੀ।

2 ਦਿਨ ਪਹਿਲਾਂ ਪੁਲਸ ਦੀ ਇਕ ਟੀਮ ਨੂੰ ਅਰਵਿੰਦ ਸਿੰਘ ਨੇ ਨਵੇਂ ਪਤੇ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ। ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ 2011 ’ਚ ਉਦੋਂ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਉਸ ਸਮੇਂ ਥੱਪੜ ਮਾਰ ਦਿੱਤਾ ਸੀ, ਜਦੋਂ ਉਹ ਦਿੱਲੀ ’ਚ ਇਫਕੋ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਆਏ ਸਨ। ਅਚਾਨਕ ਵਾਪਰੀ ਇਸ ਘਟਨਾ ਦੌਰਾਨ ਸ਼ਰਦ ਪਵਾਰ ਲੜਖੜਾ ਗਏ ਸਨ ਅਤੇ ਡਿੱਗਣ ਤੋਂ ਮਸਾਂ ਬਚੇ ਸਨ। ਅਰਵਿੰਦ ਨੇ ਉਸ ਸਮੇਂ ਕਿਹਾ ਸੀ ਕਿ ਸਭ ਭ੍ਰਿਸ਼ਟ ਹਨ, ਸਭ ਚੋਰ ਹਨ। ਅਰਵਿੰਦ ਪੇਸ਼ੇ ਤੋਂ ਇਕ ਟਰਾਂਸਪੋਰਟਰ ਹੈ।


Inder Prajapati

Content Editor

Related News