ਸਿੱਖ ਸਾਹਿਤ ਵਿਸ਼ੇਸ਼-ਕਹਾਣੀ 2 : ‘ਸਧਨਾ ਕਸਾਈ’

Thursday, Apr 30, 2020 - 10:25 AM (IST)

ਸਿੱਖ ਸਾਹਿਤ ਵਿਸ਼ੇਸ਼-ਕਹਾਣੀ 2 : ‘ਸਧਨਾ ਕਸਾਈ’

ਸਧਨਾ ਜੀ ਕਸਾਈ ਮੁਸਲਮਾਨ ਸੀ ਤੇ ਭਗਤ ਨਾਮਦੇਵ ਦੇ ਸਮਕਾਲੀ, ਜਿਨ੍ਹਾਂ ਦਾ ਜਨਮ 1180 ਈ. ਨੂੰ ਸੇਵਾਨ (ਸਿੰਧ) ਪਾਕਿਸਤਾਨ ਵਿਚ ਹੋਇਆ ਦੱਸਿਆ ਜਾਂਦਾ ਹੈ। ਕਿੱਤੇ ਵਜੋਂ ਇਹ ਕਸਾਈ ਸਨ ਪਰ ਭਗਤ ਬਿਰਤੀ ਦੇ ਹੋਣ ਕਰਕੇ ਇਹ ਸਾਧੂ ਸੰਤਾ, ਫ਼ਕੀਰਾਂ ਦੇ ਅਨਮੋਲ ਵਚਨ ਸੁਣਨ ਕਰਕੇ ਆਪਣਾ ਜੀਵਨ ਸਫ਼ਲ ਕਰਨ ਦਾ ਯਤਨ ਕਰਦੇ ਸਨ।

ਇਕ ਵਾਰ ਮਾਸ ਵੇਚਦਿਆਂ ਇਕ ਅਜਿਹੀ ਘਟਨਾ ਵਾਪਰੀ ਅਤੇ ਉਨ੍ਹਾਂ ਨੇ ਮਾਸ ਦਾ ਧੰਦਾ ਛੱਡ ਦਿੱਤਾ। ਸਧਨਾ ਜੀ ਦੇ ਅੰਦਰ ਦੇ ਚਿਤ ਨੇ ਇਸਲਾਮੀ ਸ਼ਰਾ ਦੇ ਵਿਰੁੱਧ ਬੇਲਣ ਲਈ ਮਜਬੂਰ ਕਰ ਦਿੱਤਾ। ਸਮੇਂ ਦੇ ਬਾਦਸ਼ਾਹ ਨੇ ਸਧਨਾ ਜੀ ਨੂੰ ਕੰਧ 'ਚ ਚਿਣਾਉਣ ਦੀ ਸਜ਼ਾ ਸੁਣਾਈ। ਇਸ ਬੇਵਸੀ ਦੀ ਹਾਲਤ ਵਿਚ ਆਪ ਨੇ ਅਜਿਹਾ ਦਰਦ ਭਰਿਆ ਸ਼ਬਦ ਉਚਾਰਿਆ ਕਿ ਬਾਦਸ਼ਾਹ ਨੂੰ ਉਨ੍ਹਾਂ ਉਪਰ ਤਰਸ ਆ ਗਿਆ, ਜੇ ਰਿਹਾਈ ਦਾ ਹੁਕਮ ਦੇ ਦਿੱਤਾ। ਆਪ ਜੀ ਸਿੰਧਾ ਦਾ ਇਲਾਕਾ ਛੱਡ ਕੇ ਨੀਲਗਿਰੀ (ਜਗਨ ਨਾਥ, ਉੜੀਸਾ) ਜਾ ਪਹੁੰਚੇ। ਇੱਥੇ ਵੀ ਆਪ ਨਾਲ ਇਕ ਅਜੀਬ ਘਟਨਾ ਘਟੀ ਦੱਸੀ ਜਾਂਦੀ ਹੈ ਕਿ ਇਕ ਔਰਤ ਆਪ ’ਤੇ ਮੇਹਿਤ ਹੋ ਗਈ। ਜਦੋਂ ਆਪ ਨੇ ਕਿਸੇ ਤਰ੍ਹਾਂ ਦਾ ਕੋਈ ਹੁੰਗਾਰਾ ਨਾ ਦਿੱਤਾ ਤਾਂ ਉਸਨੇ ਆਪਣੀ ਨਾਕਾਸੀ ਦਾ ਬਦਲਾ ਲੈਣ ਆਉਣ ’ਤੇ ਬਾਦਸ਼ਾਹ ਨੇ ਔਰਤ ਨੂਮ ਜ਼ਮੀਨ ਵਿਚ ਗੱਡ ਕੇ ਮਰਵਾ ਦਿੱਤਾ। ਇੱਥੋਂ ਚੱਲ ਕੇ ਸਧਨਾ ਜੀ ਪੰਜਾਬ ਆਣ ਵਸੇ ਤੇ ਇਥੇ ਹੀ ਆਪ ਨੇ ਆਖ਼ਰੀ ਸਾਹ ਲਿਆ। ਆਪ ਜੀ ਦੀ ਯਾਦ ਵਿਚ ਸਰਹਿੰਦ ਫ਼ਤਿਹਗੜ੍ਹ ਸਾਹਿਬ ਖਾਲਸਾ ਕਾਲਜ ਦੇ ਪਿੱਛੇ ਖਸਤਾ ਹਾਲਤ ਵਿਚ ਮਕਬਰਾ ਮੌਜੂਦ ਹੈ, ਕਿਉਂਕਿ ਸਧਨਾ ਜੀ ਦਾ ਅੰਦਰੂਨੀ ਚਿਤ ਰੱਬੀ ਭਗਤੀ ਵੱਲ ਲੱਗ ਚੁੱਕਿਆ ਸੀ। ਸਧਨਾ ਜੀ ਦੁਆਰਾ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 858 ਰਾਗ ਬਿਲਾਵਲ ਵਿਚ ਦਰਜ ਮਿਲਦੀ ਹੈ।
 
ੴ  ਸਤਿਗੁਰੂ ਪ੍ਰਸਾਦਿ।।

ਨ੍ਰਿਪ ਕੰਨਿਆ ਦੇ ਕਾਰਨੈ ਇਕੁ ਭਇਆ ਭੇਖਧਾਰੀ।।

ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ।।1।।

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ।।

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ।।1।। ਰਹਾਉ ।।

ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖੁ ਪਾਵੇ ।।

ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ।।2॥

ਪ੍ਰਾਨ ਜੁ ਥਾਕੇ ਥਿਰੁ ਨਹੀਂ ਕੈਸੇ ਬਿਰਮਾਵਉ।।

ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ।।3।।

ਮੈਂ ਨਾਹੀ ਕਛੁ ਹਉ ਨਹੀਂ ਕਿਛੁ ਆਹਿ ਨ ਮੋਰਾ।।

ਅਉਸਰ ਲਜਾ ਗਖਿ ਲੇਹੁ ਸਧਨਾ ਜਨੁ ਤੋਰਾ।। 4॥1॥
 
ਇਸ ਤੋਂ ਬਿਨਾਂ ਹੀ ਆਪ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜ਼ਿਕਰ ਮਿਲਦਾ ਹੈ ਕਿ ਭਗਤ ਰਵੀਦਾਸ ਜੀ ਆਪ ਜੀ ਨੂੰ ਯਾਦ ਕਰਦੇ ਹਨ। 

PunjabKesari

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੂ ਤਰੈ।। ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ।। 2 ।। 1।। ਅੰਗ (1106)
 
ਇਸ ਮਹਾਨ ਸਖ਼ਸ਼ੀਅਤ ਦੇ ਮਕਬਰੇ ਦੀ ਖਦਸਾ ਹਾਲਤ ਦੇਖ ਕੇ ਰੂਹ ਕਲਪ ਉਠਦੀ ਹੈ ਕਿ ਜਿਸ ਸਖ਼ਸ਼ੀਅਤ ਦੀ ਰਚੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਕੇ ਨਿਵਾਜ਼ਿਆ ਗਿਆ ਹੈ। ਉਸਦਾ ਮਕਬਰਾ ਅੱਜ ਢਹਿ ਢੇਰੀ ਹੋ ਚੁੱਕਿਆ ਨਜ਼ਰ ਆ ਰਿਹਾ। ਸੋ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ ਬੋਰਡ ਨੂੰ ਇਸ ਮਕਬਰੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਮਹਾਨ ਸਖ਼ਸ਼ੀਅਤ ਦੀ ਲਸਾਨੀ ਨਿਸ਼ਾਨਾ ਨੂੰ ਸਾਂਭਿਆ ਜਾ ਸਕੇ।

PunjabKesari

ਅਲੀ ਰਾਜਪੁਰਾ 
9417679302

PunjabKesari

PunjabKesari

PunjabKesari


author

rajwinder kaur

Content Editor

Related News