ਦੋਸਤੀ ਦੀ ਮਿਸਾਲ, ਮੁਸਲਿਮ ਸਹੇਲੀ ਨੂੰ ਕਿਡਨੀ ਦਾਨ ਕਰੇਗੀ 'ਸਿੱਖ ਕੁੜੀ'
Saturday, Dec 01, 2018 - 11:51 AM (IST)

ਜੰਮੂ— ਸੱਚੀ ਦੋਸਤੀ ਕੀ ਹੈ? ਇਸ ਨੂੰ ਸਾਬਤ ਕਰਨ ਦਾ ਹੌਸਲਾ ਕੀਤਾ ਹੈ, ਜੰਮੂ-ਕਸ਼ਮੀਰ ਵਿਚ ਇਕ ਸਿੱਖ ਕੁੜੀ ਨੇ। ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲੇ ਦੀ ਵਾਸੀ 23 ਸਾਲਾ ਮਨਜੋਤ ਸਿੰਘ ਕੋਹਲੀ ਨੇ ਮੁਸਲਿਮ ਸਹੇਲੀ ਨੂੰ ਆਪਣੀ ਇਕ ਕਿਡਨੀ ਦਾਨ ਕਰੇਗੀ। ਮਨਜੋਤ ਨੇ ਆਪਣੀ 22 ਸਾਲਾ ਸਹੇਲੀ ਸਮਰੀਨ ਅਖਤਰ ਨੂੰ ਆਪਣੀ ਇਕ ਕਿਡਨੀ ਦਾਨ ਦੇਣ ਦਾ ਫੈਸਲਾ ਕੀਤਾ ਹੈ। ਮਨਜੋਤ ਦੇ ਇਸ ਫੈਸਲੇ ਨੂੰ ਲੈ ਕੇ ਉਸ ਦਾ ਪਰਿਵਾਰ ਉਸ ਦੇ ਵਿਰੋਧ ਵਿਚ ਖੜ੍ਹਾ ਹੋ ਗਿਆ ਹੈ।
ਮਨਜੋਤ ਦਾ ਕਹਿਣਾ ਹੈ ਕਿ ਉਹ ਇਕ ਸਮਾਜਿਕ ਵਰਕਰ ਵੀ ਹੈ ਅਤੇ ਬੀਤੇ ਕਾਫੀ ਲੰਬੇ ਸਮੇਂ ਤੋਂ ਜੰਮੂ 'ਚ ਤਮਾਮ ਲੋਕਾਂ ਦੀ ਮਦਦ ਕਰਦੀ ਰਹੀ ਹੈ। ਉਹ ਅਤੇ ਸਮਰੀਨ 4 ਸਾਲਾਂ ਤੋਂ ਸਹੇਲੀਆਂ ਹਨ। ਸੱਚੀ ਦੋਸਤੀ ਕੀ ਹੈ, ਸ਼ਾਇਦ ਇਸ ਨੂੰ ਸਾਬਤ ਕਰਨ ਲਈ ਮੇਰੇ ਲਈ ਇਸ ਤੋਂ ਚੰਗਾ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਮਨਜੋਤ ਨੇ ਕਿਹਾ ਕਿ ਮੈਂ ਆਪਣੇ ਫੈਸਲੇ 'ਤੇ ਕਾਇਮ ਹਾਂ, ਭਾਵੇਂ ਹੀ ਮੇਰਾ ਪਰਿਵਾਰ ਮੇਰੇ ਫੈਸਲੇ ਦਾ ਵਿਰੋਧ ਕਰ ਰਿਹਾ ਹੈ। ਮੈਂ ਸਮਰੀਨ ਨਾਲ ਭਾਵਨਾਤਮਕ ਰੂਪ ਨਾਲ ਜੁੜੀ ਹੋਈ ਹਾਂ। ਮਨੁੱਖਤਾ ਪ੍ਰਤੀ ਮੇਰਾ ਮਜ਼ਬੂਤ ਵਿਸ਼ਵਾਸ ਹੀ ਮੈਨੂੰ ਕਿਡਨੀ ਦਾਨ ਕਰਨ ਦੀ ਪ੍ਰੇਰਣਾ ਦੇ ਰਿਹਾ ਹੈ।
ਉੱਥੇ ਹੀ ਸਮਰੀਨ ਵੀ ਆਪਣੀ ਸਹੇਲੀ ਮਨਜੋਤ ਦੇ ਫੈਸਲੇ ਦੀ ਮੁਰੀਦ ਹੈ। ਸਮਰੀਨ ਨੇ ਕਿਹਾ ਕਿ ਮਨਜੋਤ ਬਹੁਤ ਹੀ ਚੰਗੀ ਵਿਅਕਤੀਤੱਵ ਵਾਲੀ ਹੈ ਅਤੇ ਉਨ੍ਹਾਂ ਨੇ ਮੈਨੂੰ ਖੁਦ ਫੋਨ ਕਰ ਕੇ ਆਪਣੀ ਕਿਡਨੀ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਮਰੀਨ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਮਨਜੋਤ ਦੇ ਇਸ ਫੈਸਲੇ ਬਾਰੇ ਪਤਾ ਲੱਗਾ ਤਾਂ ਇਕ ਵਾਰ 'ਚ ਤਾਂ ਇਸ ਗੱਲ 'ਤੇ ਮੈਨੂੰ ਯਕੀਨ ਜਿਹਾ ਨਹੀਂ ਹੋਇਆ ਪਰ ਬਾਅਦ ਵਿਚ ਮਨਜੋਤ ਨੇ ਮੇਰੇ ਨਾਲ ਮਿਲ ਕੇ ਖੁਦ ਇਸ ਲਈ ਆਪਣੀ ਸਹਿਮਤੀ ਜ਼ਾਹਰ ਕੀਤੀ। ਸਮਰੀਨ ਅਤੇ ਮਨਜੋਤ ਨੇ ਕਿਹਾ ਕਿ ਹੁਣ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਰੁਕਾਵਟਾਂ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਡਾਕਟਰਾਂ ਦੇ ਰਵੱਈਆ 'ਤੇ ਸਵਾਲ ਚੁੱਕੇ ਹਨ। ਦੋਹਾਂ ਦਾ ਕਹਿਣਾ ਹੈ ਕਿ ਭਾਵੇਂ ਹੀ ਸਬੰਧਿਤ ਅਥਾਰਿਟੀ ਨੇ ਕਿਡਨੀ ਦਾਨ ਕਰਨ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਪਰ ਫਿਰ ਵੀ ਸਰਜਰੀ ਵਿਚ ਦੇਰੀ ਹੋ ਰਹੀ ਹੈ। ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਦੇ ਡਾਇਰੈਕਟਰ, ਡਾ. ਉਮਰ ਸ਼ਾਹ ਨੇ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਵਿਚਾਰ ਕਰ ਰਹੀ ਹੈ ਅਤੇ ਉਹ ਤੁਰੰਤ ਇਸ ਬਾਰੇ ਫੈਸਲਾ ਕਰਨਗੇ। ਓਧਰ ਮਨਜੋਤ ਨੇ ਅਦਾਲਤ ਵਿਚ ਸਰਜਰੀ ਲਈ ਆਗਿਆ ਦੇਣ ਦੀ ਬੇਨਤੀ ਕੀਤੀ ਹੈ।