ਉੱਤਰਾਖੰਡ ਦੇ ਰੇਲਵੇ ਸਟੇਸ਼ਨਾਂ ਦੇ ਸਾਈਨ ਬੋਰਡਾਂ ਤੋਂ ਨਹੀਂ ਹਟੇਗੀ ਉਰਦੂ
Saturday, Feb 08, 2020 - 04:40 PM (IST)

ਦੇਹਰਾਦੂਨ—ਰੇਲਵੇ ਨੇ ਅੱਜ ਭਾਵ ਸ਼ਨੀਵਾਰ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਉੱਤਰਾਖੰਡ ਦੇ ਰੇਲਵੇ ਸਟੇਸ਼ਨਾਂ ਦੇ ਸਾਈਨ ਬੋਰਡਾਂ ਤੋਂ ਉਰਦੂ ਭਾਸ਼ਾ ਨੂੰ ਨਹੀਂ ਹਟਾਇਆ ਜਾਵੇਗਾ, ਇਕ ਵਾਧੂ ਭਾਸ਼ਾ ਵਜੋਂ ਸਟੇਸ਼ਨਾਂ ਦੇ ਨਾਂ ਸੰਸਕ੍ਰਿਤ ’ਚ ਵੀ ਲਿਖੇ ਜਾਣਗੇ। ਉੱਤਰੀ ਰੇਲਵੇ ਦੇ ਮੁੱਖ ਜਨ-ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਇਥੇ ਦੱਸਿਆ ਕਿ ਮੀਡੀਆ ’ਚ ਉਰਦੂ ਹਟਾਉਣ ਸਬੰਧੀ ਆਈਆਂ ਖਬਰਾਂ ਠੀਕ ਨਹੀਂ ਹਨ। ਉਰਦੂ ’ਚ ਸਟੇਸ਼ਨਾਂ ਦੇ ਨਾਂ ਲਿਖੇ ਰਹਿਣਗੇ ਪਰ ਨਾਲ ਹੀ ਸੰਸਕ੍ਰਿਤ ਭਾਸ਼ਾ ’ਚ ਵੀ ਸਬੰਧਤ ਸਟੇਸ਼ਨਾਂ ਦੇ ਨਾਂ ਦਰਜ ਕੀਤੇ ਜਾਣਗੇ।