ਛੋਟੀ ਉਮਰ 'ਚ ਵੱਡੀ ਪ੍ਰਾਪਤੀ, 6 ਸਾਲਾ ਸਿਏਨਾ ਦੇ ਹੌਂਸਲੇ ਨੂੰ ਹਰ ਕੋਈ ਕਰ ਰਿਹੈ ਸਲਾਮ

Tuesday, Jan 31, 2023 - 03:33 PM (IST)

ਛੋਟੀ ਉਮਰ 'ਚ ਵੱਡੀ ਪ੍ਰਾਪਤੀ, 6 ਸਾਲਾ ਸਿਏਨਾ ਦੇ ਹੌਂਸਲੇ ਨੂੰ ਹਰ ਕੋਈ ਕਰ ਰਿਹੈ ਸਲਾਮ

ਕਰਨਾਲ- ਹਰਿਆਣਾ ਦੇ ਕਰਨਾਲ ਦੀ 6 ਸਾਲਾ ਧੀ ਨੇ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਮਾਊਂਟ ਕਿਲੀਮੰਜਰੋ 'ਤੇ 17 ਹਜ਼ਾਰ ਫੁੱਟ ਦੀ ਉੱਚਾਈ 'ਤੇ ਤਿਰੰਗਾ ਲਹਿਰਾਇਆ। ਇਸ ਦੌਰਾਨ ਖਰਾਬ ਮੌਸਮ ਹੋਣ ਕਰ ਕੇ ਉਸ ਨੂੰ ਕਈ ਤੂਫ਼ਾਨਾਂ ਦਾ ਵੀ ਸਾਹਮਣਾ ਕਰਨਾ ਪਿਆ। ਸਿਏਨਾ ਚੋਪੜਾ ਦੀ ਉਮਰ 6 ਸਾਲ ਹੈ। ਉਸ ਨੇ 22 ਜਨਵਰੀ ਨੂੰ ਆਪਣੇ ਪਿਤਾ ਨਾਲ ਚੜ੍ਹਾਈ ਸ਼ੁਰੂ ਕੀਤੀ। ਉਸ ਦਾ ਟੀਚਾ ਅਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਿਹ ਕਰਨਾ ਸੀ। ਜਿਸ ਦੀ ਉੱਚਾਈ 19,341 ਫੁੱਟ ਹੈ। ਤੇਜ਼ ਤੂਫਾਨ ਕਾਰਨ ਉਸ ਨੂੰ 17 ਹਜ਼ਾਰ ਫੁੱਟ 'ਤੇ ਹੀ ਝੰਡਾ ਲਹਿਰਾਉਣਾ ਪਿਆ। 

ਇਹ ਵੀ ਪੜ੍ਹੋ-  'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਮੌਕੇ ਬੋਲੇ ਰਾਹੁਲ- J&K 'ਚ ਮੈਨੂੰ ਗ੍ਰਨੇਡ ਨਹੀਂ, ਦਿਲ ਖੋਲ੍ਹ ਕੇ ਪਿਆਰ ਮਿਲਿਆ

PunjabKesari

ਦੱਸ ਦੇਈਏ ਕਿ ਕਿਲੀਮੰਜਰੋ ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ ਹੈ, ਜੋ ਕਿ ਸਮੁੰਦਰ ਤਲ ਤੋਂ 5,895 ਮੀਟਰ ਅਤੇ 19,341 ਫੁੱਟ ਉੱਚੀ ਹੈ। ਪਰਬਤਾਰੋਹੀ ਦੇ ਖੇਤਰ ਵਿਚ ਨਵਾਂ ਰਿਕਾਰਡ ਸਥਾਪਤ ਕਰਨ ਜਾ ਰਹੀ ਸਿਏਨਾ ਦਾ ਟੀਚਾ 26 ਜਨਵਰੀ ਨੂੰ 19,341 ਫੁੱਟ ਦੀ ਉੱਚਾਈ 'ਤੇ ਤਿਰੰਗਾ ਲਹਿਰਾਉਣਾ ਸੀ। ਜਦੋਂ ਸਿਏਨਾ ਮਾਊਂਟ ਕਿਲੀਮੰਜਰੋ ਨੂੰ ਫਤਿਹ ਕਰਨ ਲਈ 13 ਹਜ਼ਾਰ ਫੁੱਟ 'ਤੇ ਪਹੁੰਚੀ ਤਾਂ ਉਸ ਸਮੇਂ ਤੇਜ਼ ਹਵਾਵਾਂ ਸ਼ੁਰੂ ਹੋ ਗਈਆਂ, ਜਿਸ ਕਾਰਨ ਚੜ੍ਹਾਈ ਮੁਸ਼ਕਲ ਹੋ ਗਈ ਸੀ। ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਤਿਰੰਗਾ ਲੈ ਕੇ ਅੱਗੇ ਵਧਦੀ ਰਹੀ।

ਇਹ ਵੀ ਪੜ੍ਹੋ-  ਆਸਾਰਾਮ ਬਾਪੂ ਨੂੰ ਜਬਰ-ਜ਼ਿਨਾਹ ਮਾਮਲੇ 'ਚ ਉਮਰ ਕੈਦ ਦੀ ਸਜ਼ਾ

PunjabKesari

ਸਿਏਨਾ ਨੇ 22 ਜਨਵਰੀ ਨੂੰ ਚੜ੍ਹਾਈ ਸ਼ੁਰੂ ਕੀਤੀ ਸੀ। 17000 ਫੁੱਟ ਤੱਕ ਪਹੁੰਚਦੇ ਹੀ ਬਹੁਤ ਤੇਜ਼ ਤੂਫਾਨਾ ਆ ਗਿਆ। ਜਿਸ ਤੋਂ ਬਾਅਦ 17000 ਫੁੱਟ 'ਤੇ ਹੀ ਤਿਰੰਗਾ ਲਹਿਰਾ ਕੇ ਮਿਸ਼ਨ ਮਾਊਂਟ ਕਿਲੀਮੰਜਰੋ ਨੂੰ ਪੂਰਾ ਕੀਤਾ। ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਅਤੇ ਸੰਸਦ ਮੈਂਬਰ ਨਾਇਬ ਸੈਣੀ ਨੇ ਮਿਸ਼ਨ ਕਿਲੀਮੰਜਰੋ ਲਈ ਸਿਏਨਾ ਚੋਪੜਾ ਨੂੰ ਭਾਰਤੀ ਝੰਡਾ ਭੇਟ ਕੀਤਾ।

ਇਹ ਵੀ ਪੜ੍ਹੋ- ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ


author

Tanu

Content Editor

Related News